FacebookTwitterg+Mail

ਇਲਜ਼ਾਮ ਸਾਬਤ ਹੋਏ ਤਾਂ ਦੋਸ਼ੀਆਂ ਨਾਲ ਕੰਮ ਨਹੀਂ ਕਰਨਗੀਆਂ ਇਹ 11 ਮਹਿਲਾ ਨਿਰਦੇਸ਼ਕ

konkona sen sharma
14 October, 2018 06:17:13 PM

ਮੁੰਬਈ (ਬਿਊਰੋ)— ਭਾਰਤੀ ਮਨੋਰੰਜਨ ਜਗਤ 'ਚ ਮਹਿਲਾ ਫਿਲਮਕਾਰਾਂ ਨੇ ਯੌਨ ਸ਼ੋਸ਼ਣ ਦੀਆਂ ਆਪਣੀਆਂ ਕਹਾਣੀਆਂ ਨੂੰ ਸਾਂਝਾ ਕਰਨ ਵਾਲੇ ਲੋਕਾਂ ਦਾ ਸਮਰਥਨ ਕਰਨ ਤੇ ਦੋਸ਼ੀ ਸਾਬਤ ਹੋਣ ਵਾਲੇ ਕਿਸੇ ਨਾਲ ਵੀ ਕੰਮ ਨਾ ਕਰਨ ਦਾ ਫੈਸਲਾ ਲਿਆ ਹੈ। ਕੋਂਕਣਾ ਸੇਨ ਸ਼ਰਮਾ, ਨੰਦਿਤਾ ਦਾਸ, ਮੇਘਨਾ ਗੁਲਜ਼ਾਰ, ਗੌਰੀ ਸ਼ਿੰਦੇ, ਕਿਰਣ ਰਾਓ, ਰੀਮਾ ਕਾਗਤੀ ਅਤੇ ਜ਼ੋਯਾ ਅਖਤਰ ਵਰਗੇ ਕਈ ਨਿਰਦੇਸ਼ਕ ਉਨ੍ਹਾਂ 11 ਮਹਿਲਾ ਫਿਲਮ ਨਿਰਮਾਤਾਵਾਂ 'ਚ ਸ਼ਾਮਲ ਹਨ ਜਿਨ੍ਹਾਂ ਭਾਰਤ 'ਚ #Metoo ਅਭਿਆਨ ਦੇ ਤਹਿਤ ਆਪਣਾ ਸਮਰਥਨ ਦੀ ਵਚਨਬੱਧਤਾ ਜ਼ਾਹਿਰ ਕੀਤੀ ਹੈ।

Punjabi Bollywood Tadka
ਨਿਰਦੇਸ਼ਕ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ, ''ਮਹਿਲਾ ਤੇ ਫਿਲਮ ਨਿਰਮਾਤਾਵਾਂ ਦੇ ਰੂਪ 'ਚ ਅਸੀਂ #Metoo ਅਭਿਆਨ ਨੂੰ ਆਪਣਾ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਅਸੀਂ ਉਨ੍ਹਾਂ ਮਹਿਲਾਵਾਂ ਨਾਲ ਪੂਰੀ ਏਕਤਾ ਨਾਲ ਖੜੇ ਹਾਂ ਜੋ ਯੌਨ ਸ਼ੋਸ਼ਣ ਦੇ ਮਾਮਲਿਆਂ ਨੂੰ ਲੈ ਕੇ ਪੂਰੀ ਇਮਾਨਦਾਰੀ ਨਾਲ ਅੱਗੇ ਆਈਆਂ ਹਨ''। ਮਹਿਲਾ ਫਿਲਮ ਨਿਰਮਾਤਾਵਾਂ ਦੀ ਇਸ ਲਿਸਟ 'ਚ ਅਲਕ੍ਰਤਾ ਸ਼੍ਰੀਵਾਸਤਵ, ਨਿਤਿਆ ਮਹਿਰਾ, ਰੂਚੀ ਨਾਰਾਇਣ ਅਤੇ ਸੋਨਾਲੀ ਬੋਸ ਵਰਗੇ ਕਲਾਕਾਰ ਸ਼ਾਮਲ ਹਨ।

ਦੱਸਣਯੋਗ ਹੈ ਕਿ ਤਨੁਸ਼੍ਰੀ ਦੱਤਾ ਵਲੋਂ ਨਾਨਾ ਪਾਟੇਕਰ 'ਤੇ ਲਾਏ ਯੌਨ ਸ਼ੋਸ਼ਣ ਦੇ ਇਲਜ਼ਾਮਾਂ ਤੋਂ ਬਾਅਦ ਭਾਰਤ 'ਚ #Metoo ਅਭਿਆਨ ਨੂੰ ਪਛਾਣ ਮਿਲੀ ਹੈ। ਹੁਣ ਤੱਕ ਕਈ ਸਟਾਰਜ਼ ਇਸ ਅਭਿਆਨ ਦੀ ਚਪੇਟ 'ਚ ਆ ਚੁੱਕੇ ਹਨ। ਸੁਭਾਸ਼ ਘਈ, ਵਿਕਾਸ ਬਹਿਲ, ਕੇਲਾਸ਼ ਖੇਰ, ਚੇਤਨ ਭਗਤ, ਸਾਜਿਦ ਖਾਨ ਤੇ ਆਲੋਕ ਨਾਥ ਵਰਗੇ ਕਲਾਕਾਰਾਂ 'ਤੇ ਮਹਿਲਾਵਾਂ ਨੇ ਯੌਨ ਸ਼ੋਸ਼ਣ ਦੇ ਇਲਜ਼ਾਮ ਲਾਏ ਹਨ।


Tags: Konkona Sen Sharma Zoya Akhtar Nandita Das Meghna Gulzar Metoo Indian Film Director

Edited By

Kapil Kumar

Kapil Kumar is News Editor at Jagbani.