ਜਲੰਧਰ (ਬਿਊਰੋ) — ਐਂਟਰਟੇਨਮੈਂਟ ਉਦਯੋਗ ਨੇ ਬਹੁਤ ਸਾਰੇ ਅਜਿਹੇ ਐੱਕਸਟਰਾ ਆਰਡੀਨਰੀ ਕਰੀਮੀਨਲ, ਗੈਂਗਸਟਰਸ ਅਤੇ ਅੰਡਲਵਰਲਡ ਨੂੰ ਕਾਫੀ ਨੇੜੇ ਤੋਂ ਦੇਖਿਆ ਹੈ ਅਤੇ ਉਨ੍ਹਾਂ ਦੇ ਕਿਰਦਾਰਾਂ ਨੂੰ ਫਿਲਮਾਂ 'ਚ ਵੀ ਦਰਸਾਇਆ ਹੈ। ਇਸ ਮਾਮਲੇ 'ਚ ਵੈੱਬ ਵੀ ਪਿੱਛੇ ਨਹੀਂ ਹੈ। ਹਾਲ ਹੀ 'ਚ ਐੱਮ. ਐਕਸ. ਪਲੇਅਰ ਨੇ ਆਪਣੇ ਓਰੀਜ਼ੀਨਲ ਵੈੱਬ ਸੀਰੀਜ਼ 'ਰਕਤਾਂਚਲ' 'ਚ ਅਜਿਹੇ ਹੀ ਇਕ ਗੈਂਗਸਟਰ ਨੂੰ ਦਿਖਾਇਆ ਹੈ, ਜਿਸ ਦਾ ਨਾਂ ਵਿਜੈ ਸਿੰਘ ਹੈ। ਸੀਰੀਜ਼ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਇਕ ਆਮ ਨੌਜਵਾਨ ਦੋਸ਼ੀ (ਅਪਰਾਧੀ) ਬਣਦਾ ਹੈ ਤੇ ਪੂਰਵੰਚਲ ਦਾ ਹਰ ਟੈਂਡਰ ਹਾਸਲ ਕਰਕੇ ਉਥੇ ਦਾ ਸਭ ਤੋਂ ਖਤਰਨਾਕ ਸ਼ਖਸ ਬਣ ਜਾਂਦਾ ਹੈ।
'ਐੱਮ. ਐੱਸ. ਧੋਨੀ : ਦਿ ਅਨਟੋਲਡ ਸਟੋਰੀ' 'ਚ ਇਕ ਮਜ਼ਬੂਤ ਕਿਰਦਾਰ ਨਿਭਾਉਣ ਤੋਂ ਬਾਅਦ ਕ੍ਰਾਂਤੀ ਪ੍ਰਕਾਸ਼ ਝਾਅ ਨੇ ਵਿਜੈ ਸਿੰਘ ਦੇ ਅੰਦਾਜ਼ (ਰੂਪ) 'ਚ ਪੂਰੀ ਤਰ੍ਹਾਂ ਵੱਖਰੇ ਕਿਰਦਾਰ ਨਿਭਾਏ ਹਨ। ਆਪਣੇ ਇਸ ਚਰਮ 'ਤੇ ਉਹ ਕਹਿੰਦੇ ਹਨ ਕਿ ਸਭ ਕੁਝ ਸਿਰਫ ਪਸੰਦ ਦਾ ਮਾਮਲਾ ਹੈ। ਇਸ ਬਾਰੇ ਵਿਸਥਾਰ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, ''ਮੈਂ ਆਪਣੀ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਦਿੱਤੀ, ਨਾਲ ਹੀ ਮੈਨੂੰ ਅਭਿਨੈ ਦਾ ਵੀ ਸ਼ੌਂਕ ਸੀ। ਹਾਲਾਂਕਿ ਮੈਂ ਇਸ ਪੇਸ਼ੇ 'ਚ ਆਉਣ ਦੀ ਯੋਜਨਾ ਨਹੀਂ ਬਣਾਈ ਸੀ, ਬਸ ਹੋ ਗਿਆ। ਇਹ ਕੁਝ ਅਜਿਹਾ ਹੈ, ਜੋ ਮੇਰੇ ਕਿਰਦਾਰ ਵਿਜੈ ਸਿੰਘ ਲਈ ਸਹੀ ਹੈ। ਟੈਂਡਰ ਮਾਫੀਆ ਸਮਰਾਜ ਖੜ੍ਹਾ ਕਰਨ ਅਤੇ ਇਸ ਨੂੰ ਚਲਾਉਣ ਦਾ ਤਰੀਕਾ ਅਜਿਹਾ ਨਹੀਂ ਹੈ ਕਿ ਕੋਈ ਜਾਨ ਬੁੱਝਕੇ ਇਸ 'ਚ ਆਉਣਾ ਚਾਵੇਂਗਾ, ਵਿਜੈ ਸਿੰਘ ਨਾਲ ਵੀ ਅਜਿਹਾ ਹੀ ਹੁੰਦਾ ਹੈ। ਉਹ ਨਾ ਸਿਰਫ ਮਾਫੀਆ ਵਰਲਡ 'ਚ ਆਉਂਦਾ ਹੈ ਸਗੋਂ ਦੇਖਦੇ ਹੀ ਦੇਖਦੇ ਪੂਰਵੰਚਲ ਦਾ ਇਕ ਵੱਡਾ ਗੈਂਗਸਟਰ ਬਣ ਜਾਂਦਾ ਹੈ।
ਦੱਸ ਦੇਈਏ ਕਿ ਐੱਮ. ਐਕਸ. ਪਲੇਅਰ ਦਾ ਇਹ ਜ਼ਬਰਦਸਤ ਐਕਸ਼ਨ ਪੈਕਡ ਡਰਾਮਾ 80 ਦੇ ਦਹਾਕੇ ਦੀ ਸੱਚੀ ਘਟਨਾ ’ਤੇ ਆਧਾਰਿਤ ਹੈ। ਉਸ ਸਮੇਂ ਪੂਰਵੰਚਲ, ਉੱਤਰ ਪ੍ਰਦੇਸ਼ 'ਚ ਸਰਕਾਰ ਵਲੋਂ ਵਿਕਾਸ ਨਾਲ ਜੁੜੇ ਕੰਮਾਂ ਲਈ ਟੈਂਡਰਸ ਕੱਢੇ ਜਾਂਦੇ ਸਨ। ਇਸ ਨੂੰ ਹਾਸਲ ਕਰਨ ਲਈ ਠੇਕੇਦਾਰਾਂ ਵਿਚਕਾਰ ਖੂਨ ਖਰਾਬਾ ਆਮ ਗੱਲ ਸੀ। ਇਹ ਅਸਲ ਸੀਰੀਜ਼ ਹਿੰਦੀ ਭਾਸ਼ਾ ਦਰਸ਼ਕਾਂ ਨੂੰ ਧਿਆਨ 'ਚ ਰੱਖ ਕੇ ਬਣਾਈ ਗਈ ਹੈ, ਜਿਸ 'ਚ ਕੁੱਲ 9 ਐਪੀਸੋਡ ਹਨ। ਇਸ ਵਿਚਕਾਰ ਠੇਕੇਦਾਰੀ ਦੀ ਦੁਨੀਆ ਦੇ ਉਸ ਹਨ੍ਹੇਰੇ ਨੂੰ ਦਿਖਾਇਆ ਗਿਆ ਹੈ, ਜੋ ਦਰਸ਼ਕਾਂ ਨੇ ਪਹਿਲਾਂ ਨਹੀਂ ਦੇਖਿਆ ਹੋਵੇਗਾ। ਇਸ ਸੀਰੀਜ਼ ਨੂੰ ਰਿਤਮ ਸ਼੍ਰੀਵਾਸਤਨ ਨੇ ਡਾਇਰੈਕਟ ਕੀਤਾ ਹੈ, ਉਥੇ ਹੀ ਵਿਕਰਮ ਕੋੱਚਰ, ਪ੍ਰਮੋਦ ਪਾਠਕ, ਚਿਤਰੰਜਨ ਤਿਵਾਰੀ, ਸੌਂਦਰਿਆ ਸ਼ਰਮਾ, ਰੋਂਜਿਨੀ ਚੱਕਰਵਰਤੀ, ਬਾਸੂ ਸੋਨੀ ਤੇ ਕ੍ਰਿਸ਼ਣਾ ਬਿਸ਼ਟ ਨੇ ਮਹੱਤਵਪੂਰਣ ਭੂਮਿਕਾਵਾਂ ਨਿਭਾਈਆਂ ਹਨ।
ਲਗਾਤਾਰ ਦੇਖਦੇ ਰਹੋ 'ਰਕਤਾਂਚਲ' ਦੇ ਸਾਰੇ ਐਪੀਸੋਡ - https://bit.ly/Raktanchal_Ep1_YT