FacebookTwitterg+Mail

ਨਹੀਂ ਰਹੇ ਕ੍ਰਿਸ਼ਨਾ ਅਭਿਸ਼ੇਕ ਦੇ ਪਾਪਾ, ਇਕ ਹਫਤੇ ਪਹਿਲਾਂ ਮਨਾਇਆ ਸੀ ਬਰਥਡੇ

krishna abhishek s father was celebrated a week ago birthday
26 August, 2016 05:24:20 PM

ਮੁੰਬਈ—ਕਾਮੇਡੀ ਨਾਈਟਸ ਦੇ ਲਾਈਵ ਅਤੇ ਕਾਮੇਡੀ ਨਾਈਟਸ ਬਚਾਅ ਦੇ ਹੋਸਟ ਕ੍ਰਿਸ਼ਨਾ ਅਭਿਸ਼ੇਕ ਦੇ ਪਿਤਾ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ ਹੈ। 75 ਸਾਲਾ ਆਤਮਪ੍ਰਕਾਸ਼ ਸ਼ਰਮਾ ਨੇ ਸਵੇਰੇ 10.40 'ਤੇ ਆਖਰੀ ਸਾਹ ਲਿਆ। ਲੰਬੇ ਸਮੇਂ ਤੋਂ ਉਹ ਕੈਂਸਰ ਨਾਲ ਪੀੜਤ ਸਨ। ਖਬਰਾਂ ਮੁਤਾਬਕ ਪਿਛਲੇ 15-20 ਦਿਨਾਂ ਤੋਂ ਉਨ੍ਹਾਂ ਦੀ ਹਾਲਤ ਹੋਰ ਵੀ ਜ਼ਿਆਦਾ ਵਿਗੜ ਗਈ ਸੀ।

ਪਿਛਲੇ ਹਫਤੇ ਮਨਾਇਆ ਸੀ 75ਵਾਂ ਬਰਥਡੇ—ਕ੍ਰਿਸ਼ਨਾ ਅਭਿਸ਼ੇਕ ਦੀ ਪਤਨੀ ਕਸ਼ਮੀਰਾ ਸ਼ਾਹ ਨੇ ਇਕ ਹਫਤੇ ਪਹਿਲਾਂ ਇੰਸਟਾਗ੍ਰਾਮ 'ਤੇ ਸਹੁਰੇ ਆਤਮਪ੍ਰਕਾਸ਼ ਦੇ 75ਵੇਂ ਜਨਮਦਿਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਨ੍ਹਾਂ ਤਸਵੀਰਾਂ 'ਚ ਉਹ ਕੇਕ ਕੱਟਦੇ ਨਜ਼ਰ ਆ ਰਹੇ ਸਨ। ਕਸ਼ਮੀਰਾ ਵਲੋਂ ਸ਼ੇਅਰ ਕੀਤੀਆਂ ਗਈਆਂ ਹੋਰ ਤਸਵੀਰਾਂ 'ਚ ਆਤਮਪ੍ਰਕਾਸ਼ ਪੂਰੇ ਪਰਿਵਾਰ ਦੇ ਨਾਲ ਨਜ਼ਰ ਆਏ ਸਨ।


Tags: Krishna Abhishek father ਕ੍ਰਿਸ਼ਨਾ ਅਭਿਸ਼ੇਕਬਰਥਡੇ