FacebookTwitterg+Mail

ਟਾਈਗਰ ਸ਼ਰਾਫ ਤੋਂ ਘੱਟ ਨਹੀਂ ਉਸ ਦੀ ਭੈਣ ਕ੍ਰਿਸ਼ਣਾ, ਐਕਸ਼ਨ ਅੰਦਾਜ਼ ਦੇਖ ਉੱਡ ਜਾਣਗੇ ਹੋਸ਼

krishna shroff
08 August, 2018 02:15:49 PM

ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਅਦਾਕਾਰ ਜੈਕੀ ਸ਼ਰਾਫ ਦੇ ਬੇਟੇ ਟਾਈਗਰ ਨੇ ਪਿਤਾ ਦੀ ਰਾਹ 'ਤੇ ਚੱਲਦੇ ਹੋਏ ਫਿਲਮ ਇੰਡਸਟਰੀ 'ਚ ਆਪਣਾ ਕਰੀਅਰ ਬਣਾ ਲਿਆ ਹੈ। ਬਤੌਰ ਐਕਸ਼ਨ ਸਟਾਰ ਟਾਈਗਰ ਨੇ ਆਪਣੀ ਖਾਸ ਪਛਾਣ ਬਣਾਈ ਹੈ, ਜਦਕਿ ਜੈਕੀ ਸ਼ਰਾਫ ਦੀ ਬੇਟੀ ਕ੍ਰਿਸ਼ਣਾ ਸ਼ਰਾਫ ਪਰਦੇ ਦੇ ਪਿੱਛੇ ਰਹਿਣਾ ਵਧੇਰੇ ਪਸੰਦ ਕਰਦੀ ਹੈ। 25 ਸਾਲਾ ਕ੍ਰਿਸ਼ਣਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ, ਉਸ ਨੂੰ ਅਕਸਰ ਆਪਣੇ ਦੋਸਤਾਂ ਨਾਲ ਪਾਰਟੀ ਕਰਦੇ ਹੋਏ ਦੇਖਿਆ ਜਾਂਦਾ ਹੈ।

ਹਮੇਸ਼ਾ ਸਟਨਿੰਗ ਲੁੱਕ 'ਚ ਦਿਖਾਈ ਦੇਣ ਵਾਲੀ ਕ੍ਰਿਸ਼ਣਾ ਆਪਣੇ ਭਰਾ ਵਾਂਗ ਦਬੰਗ ਹੈ। ਇਸ ਦਾ ਅੰਦਾਜ਼ਾ ਤੁਸੀਂ ਉਸ ਦੀ ਲੇਟੈਸਟ ਵੀਡੀਓ ਤੋਂ ਲਗਾ ਸਕਦੇ ਹੋ। ਦਰਅਸਲ ਕ੍ਰਿਸ਼ਣਾ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਤ ਉਹ 'ਤਾਈਕਵਾਂਡੋ' ਸਿੱਖਦੀ ਨਜ਼ਰ ਆ ਰਹੀ ਹੈ।

Punjabi Bollywood Tadka

ਕ੍ਰਿਸ਼ਣਾ ਦੇ ਟਰੇਨਰ ਪਾਰਸ ਨੇ ਉਸ ਦੀ ਇਕ ਵੀਡੀਓ ਜਾਰੀ ਕੀਤੀ ਹੈ, ਜਿਸ 'ਚ ਉਹ ਖੁਦ ਨੂੰ ਡਿਫੈਂਸ ਕਰ ਰਹੀ ਹੈ ਅਤੇ ਪਾਰਸ ਉਸ 'ਤੇ ਅਟੈਕ ਕਰਦੇ ਦਿਖਾਈ ਦੇ ਰਹੇ ਹਨ।

Punjabi Bollywood Tadka

ਪਾਰਸ ਨੇ ਕੈਪਸ਼ਨ 'ਚ ਲਿਖਿਆ, ''ਕ੍ਰਿਸ਼ਣਾ ਨੇ ਬੇਹੱਦ ਘੱਟ ਸਮੇਂ 'ਚ ਕਾਫੀ ਕਝ ਸਿੱਖ ਲਿਆ ਹੈ। ਦੱਸ ਦੇਈਏ ਕਿ ਬਤੌਰ ਰਾਈਟਰ ਅਤੇ ਨਿਰਦੇਸ਼ਕ ਕ੍ਰਿਸ਼ਣਾ ਆਪਣਾ ਕਰੀਆ ਬਣਾਉਣਾ ਚਾਹੁੰਦੀ ਸੀ। ਸਾਲ 2015 'ਚ ਉਨ੍ਹਾਂ ਨੇ 'ਬਲੈਕ ਸ਼ੀਪ' ਨਾਂ ਦੀ ਇੰਡੀਅਨ-ਬ੍ਰਿਟਿਸ਼ ਡਾਕਿਊਮੈਂਟਰੀ ਬਣਾਈ।

Punjabi Bollywood Tadka

ਫਿਲਮ ਦੀ ਕਹਾਣੀ ਮੁੰਬਈ ਦੇ ਟ੍ਰਾਂਸਜੈਂਡਰਸ 'ਤੇ ਆਧਾਰਿਤ ਸੀ। ਇਸ ਤੋਂ ਇਲਾਵਾ ਸਾਲ 2016 'ਚ ਉਨ੍ਹਾਂ ਨੇ ਹਾਈ ਸਕੂਲ ਦੇ ਬੱਚਿਆਂ ਨੂੰ ਬਾਸਕਟਬਾਲ ਦੀ ਕੋਚਿੰਗ ਦਿੱਤੀ।

Punjabi Bollywood Tadka

ਕ੍ਰਿਸ਼ਣਾ ਸੋਸ਼ਲ ਮੀਡੀਆ 'ਤੇ ਕਾਫੀ ਚਰਚਿਤ ਹੈ। ਉਨ੍ਹਾਂ ਦੀ ਗਿਣਤੀ ਬੀ-ਟਾਊਨ ਦੀ ਲੋਕਪ੍ਰਿਯ ਸਟਾਰ ਕਿੱਡ 'ਚ ਹੁੰਦੀ ਹੈ। ਅਕਸਰ ਆਪਣੀਆਂ ਬੋਲਡ ਤਸਵੀਰਾਂ ਸਾਂਝੀਆਂ ਕਰਕੇ ਕ੍ਰਿਸ਼ਣਾ ਲਾਈਮਲਾਈਟ 'ਚ ਆ ਜਾਂਦੀ ਹੈ।

 


Tags: Krishna ShroffJackie ShroffTiger ShroffTaekwondoVideo

Edited By

Chanda Verma

Chanda Verma is News Editor at Jagbani.