FacebookTwitterg+Mail

ਬਾਲੀਵੁੱਡ ਦੇ 'ਹੀ ਮੈਨ' ਨਾਲ ਕੰਮ ਕਰਨ ਲਈ ਬੇਹੱਦ ਉਤਸ਼ਾਹਿਤ ਹੈ ਕ੍ਰਿਤੀ

kriti kharbanda
28 August, 2017 04:30:39 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਕ੍ਰਿਤੀ ਖਰਬੰਦਾ ਬਾਲੀਵੁੱਡ ਦੇ 'ਹੀ ਮੈਨ' ਧਰਮਿੰਦਰ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹੈ। ਕ੍ਰਿਤੀ ਨੂੰ ਫਿਲਮ 'ਯਮਲਾ ਪਗਲਾ ਦੀਵਾਨਾ' ਦੇ ਅਗਲੇ ਹਿੱਸੇ ਵਿਚ ਅਹਿਮ ਰੋਲ ਲਈ ਚੁਣਿਆ ਗਿਆ ਹੈ। 
ਦਿਓਲ ਪਰਿਵਾਰ ਦੀ ਇਸ ਫਿਲਮ ਵਿਚ ਸੰਨੀ ਤੇ ਬੌਬੀ ਦਿਓਲ ਨਾਲ ਧਰਮਿੰਦਰ ਵੀ ਕੰਮ ਕਰ ਰਹੇ ਹਨ। ਕ੍ਰਿਤੀ ਨੂੰ ਜਦੋਂ ਇਸ ਫਿਲਮ ਲਈ ਸਾਈਨ ਕੀਤਾ ਗਿਆ ਤਾਂ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਕ੍ਰਿਤੀ ਨੇ ਕਿਹਾ ਕਿ ਮੇਰੇ ਲਈ ਇਹ ਕਿਸੇ ਸੁਪਨੇ ਦੇ ਸੱਚ ਹੋਣ ਵਾਂਗ ਹੈ। ਉਹ ਧਰਮਿੰਦਰ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ। ਉਹ ਕਾਫੀ ਸਮੇਂ ਤੋਂ ਇਸ ਦੀ ਉਡੀਕ ਵਿਚ ਸੀ। ਫਿਲਮ 'ਯਮਲਾ ਪਗਲਾ ਦੀਵਾਨਾ ਫਿਰ ਸੇ' ਦਾ ਨਿਰਦੇਸ਼ਨ ਨਵਨੈਤ ਸਿੰਘ ਨੇ ਕੀਤਾ ਹੈ। ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।


Tags: Bollywood celebriytKriti kharbandaExcitedDharmendraਧਰਮਿੰਦਰਕ੍ਰਿਤੀ ਖਰਬੰਦਾ