FacebookTwitterg+Mail

ਹਿਨਾ ਖਾਨ ਦੇ ਵਿਵਾਦਿਤ ਬਿਆਨ ਨੇ ਫੜ੍ਹਿਆ ਜ਼ੋਰ, ਇਹ ਅਦਾਕਾਰਾ ਮਾਰਨਾ ਚਾਹੁੰਦੀ ਹੈ ਥੱਪੜ

kriti kharbanda
31 October, 2017 11:02:23 AM

ਨਵੀਂ ਦਿੱਲੀ(ਬਿਊਰੋ)— 'ਬਿੱਗ ਬੌਸ 11' 'ਚ ਨਜ਼ਰ ਆ ਰਹੀ ਟੀ. ਵੀ. ਅਦਾਕਾਰਾ ਹਿਨਾ ਖਾਨ ਲਗਾਤਾਰ ਖਬਰਾਂ 'ਚ ਬਣੀ ਹੋਈ ਹੈ। ਕਦੇ ਘਰ ਵਾਲਿਆਂ ਨਾਲ ਲੜਾਈ ਕਾਰਨ ਤੇ ਕਦੇ ਆਪਣੀ ਟੈਕੀ ਡਰੈੱਸ ਕਾਰਨ ਪਰ ਹਿਨਾ ਨੇ ਹੱਦ ਤਾਂ ਉਦੋਂ ਪਾਰ ਕਰ ਦਿੱਤੀ ਜਦੋਂ ਉਸ ਨੇ ਦੱਖਣੀ ਫਿਲਮਾਂ ਦੀਆਂ ਅਭਿਨੇਤਰੀਆਂ ਦੇ ਮੋਟਾਪੇ ਦਾ ਮਜ਼ਾਕ ਉਡਾਇਆ।

Punjabi Bollywood Tadka

ਇਸ ਵਿਵਾਦ 'ਚ ਫੱਸਣ ਤੋਂ ਬਾਅਦ ਹੁਣ ਹਿਨਾ ਨੂੰ ਕਈ ਵੱਡੀਆਂ ਹਸਤੀਆਂ ਨੇ ਕਰਾਰਾ ਜਵਾਬ ਵੀ ਦਿੱਤਾ ਹੈ ਪਰ ਇਕ ਅਦਾਕਾਰਾ ਅਜਿਹੀ ਵੀ ਹੈ, ਜੋ ਇਸ ਮੁੱਦੇ 'ਤੇ ਹਿਨਾ ਨੂੰ ਜ਼ੋਰਦਾਰ ਥੱਪੜ ਮਾਰਨਾ ਚਾਹੁੰਦੀ ਹੈ। ਅਦਾਕਾਰਾ ਕ੍ਰਿਤੀ ਖਰਬੰਦਾ ਨੇ ਹਿਨਾ ਖਾਨ ਦੇ ਇਸ ਬਿਆਨ 'ਤੇ ਕਿਹਾ ਹੈ ਕਿ ਦੱਖਣ ਦੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ ਤੇ ਵਜ਼ਨ ਵਧਾਉਣ ਤੇ ਘਟਾਉਣਾ ਫਿਲਮ 'ਚ ਕਿਰਦਾਰ ਦੀ ਮੰਗ 'ਤੇ ਨਿਰਭਰ ਕਰਦਾ ਹੈ।

Punjabi Bollywood Tadka

ਇਸ ਗੱਲ ਦਾ ਇੰਨਾ ਵਿਵਾਦ ਕਿਉਂ ਬਣਾਉਣਾ। ਮੈਂ ਹਿਨਾ ਦੀ ਬਹੁਤ ਇੱਜ਼ਤ ਕਰਦੀ ਹਾਂ ਪਰ ਮੈਨੂੰ ਉਸ ਦੇ ਬਿਆਨ 'ਤੇ ਬਹੁਤ ਗੁੱਸਾ ਆ ਰਿਹਾ ਹੈ। ਇਸ ਦੌਰਾਨ ਕ੍ਰਿਤੀ ਨੇ ਕਿਹਾ ਕਿ ਦੱਖਣ ਦੀਆਂ ਜ਼ਿਆਦਾਤਰ ਅਦਾਕਾਰਾਂ ਬਬਲੀ ਲੁੱਕ ਦੀਆਂ ਹੀ ਹਨ। ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਮੋਟੀਆਂ ਜਾਂ ਭੱਦੀਆਂ ਹਨ।

Punjabi Bollywood Tadka

ਕਿਰਦਾਰ ਦੇ ਹਿਸਾਬ ਨਾਲ ਤਾਂ ਮੇਲ ਐਕਟਰਸ ਨੂੰ ਵੀ ਕਈ ਵਾਰ ਭਾਰ ਵਧਾਉਣਾ ਪੈਂਦਾ ਹੈ ਤਾਂ ਕਿ ਤੁਸੀਂ ਇਸ ਗੱਲ ਦਾ ਮਜ਼ਾਕ ਉਡਾਏਗਾ। ਕ੍ਰਿਤੀ ਨੂੰ ਗੱਲ ਕਰਦੇ-ਕਰਦੇ ਇੰਨਾ ਗੁੱਸਾ ਆਇਆ ਕਿ ਉਹ ਬੋਲੀ, ''ਕੀ ਮੋਟਾਪਾ, ਮੋਟਾਪਾ ਲਾਇਆ ਹੋਇਆ ਹੈ, ਜ਼ਿਆਦਾ ਬੋਲੀ ਤਾਂ ਉਥੇ ਆ ਕੇ ਥੱਪੜ ਮਾਰਾਂਗੀ।''

Punjabi Bollywood Tadka
 


Tags: Kriti KharbandaHina KhanBogg Boss 11 South heroines Shaadi Mein Zaroor Aanaਹਿਨਾ ਖਾਨਬਿੱਗ ਬੌਸ 11ਕ੍ਰਿਤੀ ਖਰਬੰਦਾ