FacebookTwitterg+Mail

ਗਲੈਮਰਸ ਭੂਮਿਕਾ 'ਚ ਤੁਹਾਡੇ ਅਭਿਨੈ 'ਤੇ ਧਿਆਨ ਨਹੀਂ ਦਿੰਦੇ ਦਰਸ਼ਕ : ਕ੍ਰਿਤੀ ਸੈਨਨ

kriti sanon
25 February, 2019 11:00:32 AM

ਮੁੰਬਈ (ਬਿਊਰੋ) — ਅਭਿਨੇਤਰੀ ਕ੍ਰਿਤੀ ਸੈਨਨ ਦਾ ਕਹਿਣਾ ਹੈ ਕਿ ਫਿਲਮ 'ਬਰੇਲੀ ਕੀ ਬਰਫੀ' ਵਿਚ ਲੋਕਾਂ ਨੂੰ ਉਸ ਦੇ ਅਭਿਨੈ ਸਮਰੱਥਾ ਦਾ ਪਤਾ ਚੱਲਿਆ ਕਿਉਂਕਿ ਲੋਕਾਂ 'ਚ ਇਕ ਆਮ ਧਾਰਨਾ ਹੈ ਕਿ ਜੇਕਰ ਹੀਰੋ/ਹੀਰੋਇਨ ਗਲੈਮਰਸ ਨਹੀਂ ਹੈ ਤਾਂ ਉਹ ਬਿਹਤਰ ਅਭਿਨੈ ਕਰ ਸਕਦਾ ਹੈ। ਕ੍ਰਿਤੀ ਨੇ ਆਪਣੇ ਅਭਿਨੈ ਕੈਰੀਅਰ ਦੀ ਸ਼ੁਰੂਆਤ ਵੱਡੀ ਫਿਲਮ ਨਾਲ ਕੀਤੀ ਪਰ ਬਤੌਰ ਗੰਭੀਰ ਅਭਿਨੇਤਰੀ ਉਸ ਨੂੰ ਪਛਾਣ ਅਸ਼ਵਨੀ ਅੱਯਰ ਤਿਵਾੜੀ ਦੀ ਫਿਲਮ 'ਬਰੇਲੀ ਕੀ ਬਰਫੀ' ਤੋਂ ਮਿਲੀ।

ਕ੍ਰਿਤੀ ਨੇ ਦੱਸਿਆ, ''ਇਹ ਬਹੁਤ ਅਜੀਬ ਹੈ ਕਿ ਜੇਕਰ ਤੁਸੀਂ ਗਲੈਮਰਸ ਭੂਮਿਕਾ ਨਹੀਂ ਨਿਭਾ ਰਹੇ ਹੁੰਦੇ ਤਾਂ ਲੋਕਾਂ ਦਾ ਧਿਆਨ ਅਭਿਨੈ 'ਤੇ ਜ਼ਿਆਦਾ ਹੁੰਦਾ ਪਰ ਜਦੋਂ ਤੁਸੀਂ ਤਿਆਰ ਹੁੰਦੇ ਹੋ ਤਾਂ ਲੋਕਾਂ ਦਾ ਧਿਆਨ ਅਭਿਨੈ 'ਤੇ ਥੋੜ੍ਹੀ ਦੇਰ ਨਾਲ ਜਾਂਦਾ ਹੈ। ਖਾਸ ਤੌਰ 'ਤੇ ਉਦੋਂ ਜਦੋਂ ਕਿ ਲੋਕ ਤੁਹਾਨੂੰ ਅਭਿਨੇਤਾ ਹੀ ਨਹੀਂ ਮੰਨਦੇ ਹੋਣ।'' ਉਨ੍ਹਾਂ ਕਿਹਾ, ''ਜਦੋਂ ਤੁਸੀਂ ਇਸ ਧਾਰਨਾ ਨੂੰ ਤੋੜ ਦਿੰਦੇ ਹੋ ਤੇ ਲੋਕ ਤੁਹਾਨੂੰ ਇਕ ਅਭਿਨੇਤਾ ਦੇ ਤੌਰ 'ਤੇ ਜਾਣਨ ਲੱਗਦੇ ਹਨ ਉਦੋਂ ਗਲੈਮਰਸ ਭੂਮਿਕਾ 'ਚ ਕੋਈ ਦਿੱਕਤ ਨਹੀਂ ਹੈ।''


Tags: Kriti Sanon Glamorous Role Bollywood Punjabi News Bareilly Ki Barfi Conventional Commercial Space ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.