FacebookTwitterg+Mail

‘ਮਿਮੀ’ ਲਈ ਕ੍ਰਿਤੀ ਨੇ ਵਧਾਇਆ 15 ਕਿਲੋ ਭਾਰ

kriti sanon
20 February, 2020 09:10:10 AM

ਮੁੰਬਈ(ਯੂ.ਐੱਨ.ਆਈ.)- ਬਾਲੀਵੁੱਡ ਅਭਿਨੇਤਰੀ ਕ੍ਰਿਤੀ ਸੈਨਨ ਨੇ ਆਪਣੀ ਆਉਣ ਵਾਲੀ ਫਿਲਮ ‘ਮਿਮੀ’ ਲਈ 15 ਕਿਲੋ ਭਾਰ ਵਧਾਇਆ ਹੈ। ਕ੍ਰਿਤੀ ਫਿਲਮ ਲਈ ਖਾਸ ਤਿਆਰੀ ਕਰ ਰਹੀ ਹੈ। ਲਛਮਣ ਓਟੇਕਰ ਨਿਰਦੇਸ਼ਿਤ ‘ਮਿਮੀ’ ’ਚ ਉਹ ਸੈਰੋਗੇਟ ਮਾਂ ਦਾ ਕਿਰਦਾਰ ਨਿਭਾਉਂਦੀ ਦਿਖੇਗੀ। ਫਿਲਮ ‘ਮਿਮੀ’ ਦੀ ਕਹਾਣੀ ਇਕ ਅਜਿਹੀ ਔਰਤ ਦੀ ਕਹਾਣੀ ਹੈ, ਜੋ ਇਕ ਪਤੀ ਪਤਨੀ ਲਈ ਸੈਰੋਗੇਟ ਮਾਂ ਬਣਨ ਲਈ ਮਨ੍ਹਾ ਕਰ ਦਿੰਦੀ ਹੈ ਪਰ ਮਨ੍ਹਾ ਕਰਨ ਦੇ ਕਾਰਣ ਉਸ ਔਰਤ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਜਾਂਦੀ ਹੈ। ਫਿਲਮ ‘ਮਿਮੀ’ ’ਚ ਪੰਕਜ ਤ੍ਰਿਪਾਠੀ, ਸੁਪਰੀਆ ਪਾਠਕ ਅਤੇ ਮਨੋਜ ਪਾਵ੍ਹਾ ਦੀ ਵੀ ਅਹਿਮ ਭੂਮਿਕਾ ਹੈ।


Tags: Kriti SanonBollywood actressMimi

About The Author

manju bala

manju bala is content editor at Punjab Kesari