ਮੁੰਬਈ— ਬਾਲੀਵੁੱਡ ਅਭਿਨੇਤਰੀ ਕ੍ਰਿਤੀ ਸੇਨਨ ਨੇ ਹਾਲੀਆ 'ਚ 'Cineblitz India' ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ 'ਚ ਉਸ ਦਾ ਸਮੋਕੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਉਸ ਨੇ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਇਕ ਤਸਵੀਰ ਸ਼ੇਅਰ ਕਰਦੇ ਹੋਏ ਕ੍ਰਿਤੀ ਨੇ ਕੈਪਸ਼ਨ 'ਚ ਲਿਖਿਆ ਦਿੱਤਾ ਹੈ, ''Will you still love me when i'm no longer young and beautiful... For Cineblitz.. Shot by @rohanshrestha hair''।
ਜ਼ਿਕਰਯੋਗ ਹੈ ਕਿ, ਕ੍ਰਿਤੀ ਸੇਸਨ ਨੇ ਆਪਣੇ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ ਸਾਲ 2014 'ਚ ਰਿਲੀਜ਼ ਹੋਈ ਫਿਲਮ 'ਹੀਰੋਪੰਤੀ' ਨਾਲ ਕੀਤੀ ਸੀ। ਕ੍ਰਿਤੀ ਇਨ੍ਹੀ ਦਿਨੀਂ 'ਰਾਬਤਾ' ਅਤੇ 'ਬਰੇਲੀ ਕੀ ਬਰਫੀ' 'ਚ ਰੁਝੀ ਹੋਈ ਹੈ। ਕ੍ਰਿਤੀ ਸੇਸਨ ਦੀ ਫਿਲਮ 'ਰਾਬਤਾ' ਅੱਜ ਬਾਕਸ ਆਫਿਸ 'ਤੇ ਰਿਲੀਜ਼ ਹੋ ਰਹੀ ਹੈ।