FacebookTwitterg+Mail

ਸ਼ਾਹਰੁਖ ਦੀ ਅਦਾਕਾਰਾ ਨੇ ਖਰੀਦੀ ਮਹਿੰਗੀ ਕਾਰ, ਦੇਖੋ ਸ਼ਾਨਦਾਰ ਤਸਵੀਰਾਂ

kriti sanon
27 January, 2018 02:57:39 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕ੍ਰਿਤੀ ਸੇਸਨ ਨੇ ਬੇਹੱਦ ਘੱਟ ਸਮੇਂ 'ਚ ਬਾਲੀਵੁੱਡ 'ਚ ਖਾਸ ਪਛਾਣ ਬਣਾਈ ਹੈ। ਹੋਲੀ-ਹੋਲੀ ਸਫਲਤਾ ਦੀਆਂ ਪੌੜੀਆਂ ਚੜ੍ਹ ਰਹੀ ਕ੍ਰਿਤੀ ਹੁਣ ਤੁਹਾਨੂੰ 'Audi Q7' 'ਚ ਬੈਠੀ ਦਿਖਾਈ ਦੇਵੇਗੀ। ਹਾਲ ਹੀ 'ਚ ਕ੍ਰਿਤੀ ਨੇ 'Audi Q7' ਖਰੀਦੀ ਹੈ।

Punjabi Bollywood Tadka

ਸ਼ੁੱਕਰਵਾਰ ਨੂੰ ਉਸ ਦੇ ਘਰ ਡਿਲਿਵਰੀ ਹੋਈ। ਕ੍ਰਿਤੀ ਹਰ ਫਿਲਮ ਲਈ 3.2 ਕਰੋੜ ਰੁਪਏ ਵਸੂਲਦੀ ਹੈ। ਦੱਸ ਦੇਈਏ ਕਿ ਬੇਹਿਤਰੀਨ ਆਡੀ ਕਾਰ 'ਚ 3.0 ਟੀ ਡੀ ਆਈ ਇੰਜਨ ਹਨ।

Punjabi Bollywood Tadka

ਇਹ ਕਾਰ 0 ਤੋਂ ਲੈ ਕੇ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਮਹਿਜ਼ 7.1 ਸੈਕਿੰਡ 'ਚ ਹੀ ਫੜ੍ਹ ਲੈਂਦੀ ਹੈ।

ਕ੍ਰਿਤੀ ਨੇ ਦੱਸਿਆ ਕਿ ਉਹ ਆਡੀ ਕਾਰ ਨਾਲ ਇਸ 'ਚ ਮਿਲਣ ਵਾਲੇ ਆਰਾਮ, ਸਪੇਸ ਦੀ ਫੈਨ ਹੈ। ਉਸ ਨੇ ਕਿਹਾ ਗੱਡੀ ਉਸ ਦੀ ਪਸੰਦੀਦਾ ਚੀਜਾਂ 'ਚ ਸ਼ਾਮਲ ਹੈ।

Punjabi Bollywood Tadka

ਆਡੀ ਇੰਡੀਆ ਦੇ ਪ੍ਰਮੁੱਖ ਰਾਹਿਲ ਅੰਸਾਰੀ ਨੇ ਕਿਹਾ, ''ਕ੍ਰਿਤੀ ਸੇਨਨ ਨੂੰ ਆਡੀ ਪਰਿਵਾਰ ਦਾ ਹਿੱਸਾ ਬਣਾ ਕੇ ਖੁਸ਼ ਹੈ। ਆਡੀ ਨੌਜਾਵਾਨ ਦਿਮਾਗ ਵਾਲੇ ਸਫਲ ਲੋਕਾਂ ਦਾ ਬ੍ਰਾਂਡ ਹੈ।''

Punjabi Bollywood Tadka
ਦੱਸਣਯੋਗ ਹੈ ਕਿ ਕ੍ਰਿਤੀ ਨੇ ਫਿਲਮ 'ਹੀਰੋਪੰਤੀ' (2014) ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਕ੍ਰਿਤੀ ਨੇ 'ਹੀਰੋਪੰਤੀ' ਤੋਂ ਬਾਅਦ ਸ਼ਾਹਰੁਖ ਖਾਨ, ਵਰੁਣ ਧਵਨ ਤੇ ਕਾਜੋਲ ਨਾਲ ਫਿਲਮ 'ਦਿਲਵਾਲੇ' (2015) 'ਚ ਸਕ੍ਰੀਨ ਸ਼ੇਅਰ ਕੀਤੀ ਸੀ।

Punjabi Bollywood Tadka

ਸਾਲ 2017 'ਚ ਕ੍ਰਿਤੀ ਨੇ ਸੁਸ਼ਾਂਤ ਸਿੰਘ ਰਾਜਪੂਤ ਨਾਲ 'ਰਾਬਤਾ' ਤੇ ਆਯੁਸ਼ਮਾਨ ਖੁਰਾਣਾ ਨਾਲ 'ਬਰੇਲੀ ਕੀ ਬਰਫੀ' 'ਚ ਕੰਮ ਕੀਤਾ ਸੀ। ਕ੍ਰਿਤੀ ਦੀ ਪਹਿਲੀ ਫਿਲਮ 'ਹੀਰੋਪੰਤੀ' ਨਹੀਂ ਸੀ ਸਗੋਂ ਉਸ ਨੇ ਤੇਲੁਗੁ ਫਿਲਮ ਨਾਲ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ ਤੇ ਮਹੇਸ਼ ਬਾਬੂ ਨਾਲ '' ਫਿਲਮ 'ਚ ਨਜ਼ਰ ਆਈ ਸੀ।

Punjabi Bollywood Tadka

Punjabi Bollywood Tadka


Tags: Audi Q7Kriti SanonShah Rukh KhanBareilly Ki BarfiAyushmann KhuranaRajkummar RaoDiljit DosanjhArjun Patiala

Edited By

Sunita

Sunita is News Editor at Jagbani.