FacebookTwitterg+Mail

'ਅਰਜੁਨ ਪਟਿਆਲਾ' ਦੇ ਲਈ ਕ੍ਰਿਤੀ ਮਾਤਾ-ਪਿਤਾ ਤੋਂ ਸਿੱਖ ਰਹੀ ਹੈ ਨਵੀਂ ਭਾਸ਼ਾ

kriti sanon
01 March, 2018 11:13:33 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਅਦਾਕਾਰਾ ਕ੍ਰਿਤੀ ਸੈਨਨ ਆਪਣੀ ਆਉਣ ਵਾਲੀ ਫਿਲਮ ਲਈ ਕਾਫੀ ਮਿਹਨਤ ਕਰ ਰਹੀ ਹੈ। ਉਂਝ ਆਪਣੀ ਫਿਲਮ ਲਈ ਸਾਰੇ ਹੀ ਮਿਹਨਤ ਕਰਦੇ ਹਨ ਪਰ ਕ੍ਰਿਤੀ ਆਉਣ ਵਾਲੀ ਫਿਲਮ ਲਈ ਕਿਸੇ ਹੋਰ ਕੋਲੋਂ ਮਦਦ ਨਹੀਂ ਲੈ ਰਹੀ ਹੈ ਸਗੋਂ ਆਪਣੇ ਮਾਤਾ ਪਿਤਾ ਤੋਂ ਹੀ ਮਦਦ ਲੈ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕ੍ਰਿਤੀ ਦੀ ਆਉਣ ਵਾਲੀ ਫਿਲਮ ਹੈ 'ਅਰਜੁਨ ਪਟਿਆਲਾ' ਜਿਸ ਵਿਚ ਉਨ੍ਹਾਂ ਨਾਲ ਪੰਜਾਬੀ ਅਭਿਨੇਤਾ ਦਿਲਜੀਤ ਦੋਸਾਂਝ ਨਜ਼ਰ ਆਉਣ ਵਾਲੇ ਹਨ।
Punjabi Bollywood Tadka
ਇਹ ਫਿਲਮ ਪੰਜਾਬ ਵਿਚ ਸ਼ੂਟ ਕੀਤੀ ਜਾ ਰਹੀ ਹੈ ਜਿਸ ਵਿਚ ਪੰਜਾਬੀ ਹੀ ਬੋਲਣੀ ਹੈ। ਇਸ ਲਈ ਕ੍ਰਿਤੀ ਆਪਣੇ ਮਾਤਾ ਪਿਤਾ ਕੋਲੋਂ ਪੰਜਾਬੀ ਬੋਲਣਾ ਸਿੱਖ ਰਹੀ ਹੈ। ਵੈਸੇ ਤਾਂ ਕ੍ਰਿਤੀ ਪੰਜਾਬ ਦੀ ਹੈ ਪਰ ਉਨ੍ਹਾਂ ਦਾ ਜਨਮ ਦਿੱਲੀ ਵਿਚ ਹੋਇਆ ਹੈ ਅਤੇ ਉਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ, ਜਿਸ ਦੇ ਚਲਦੇ ਉਹ ਪੰਜਾਬੀ ਬੋਲਣਾ ਸਿੱਖ ਰਹੀ ਹੈ। ਦੱਸ ਦਈਏ ਕਿ ਫਿਲਮ 'ਅਰਜੁਨ ਪਟਿਆਲਾ' ਵਿਚ ਕ੍ਰਿਤੀ ਦਿਲਜੀਤ ਦੋਸਾਂਝ ਦੀ ਗਰਲਫਰੈੱਡ ਦੇ ਕਿਰਦਾਰ 'ਚ ਹੈ। ਫਿਲਮ ਕਾਮੇਡੀ ਲਵ ਸਟੋਰੀ 'ਤੇ ਆਧਾਰਿਤ ਹੈ।
Punjabi Bollywood Tadka
ਫਿਲਮ ਇਕ ਲੰਬੀ ਕੁੜੀ ਅਤੇ ਛੋਟੇ ਕੱਦ ਦੇ ਮੁੰਡੇ ਦੀ ਪ੍ਰੇਮ ਕਹਾਣੀ 'ਤੇ ਆਧਾਰਿਤ ਹੈ ਜੋ ਇਕ ਕਾਮੇਡੀ ਰਿਲੇਸ਼ਨ ਵੀ ਹੋਵੇਗਾ।  ਕ੍ਰਿਤੀ ਸੇਨਨ ਅਤੇ ਦਿਲਜੀਤ ਤੋਂ ਇਲਾਵਾ ਫਿਲਮ 'ਚ ਵਰੁਣ ਸ਼ਰਮਾ ਵੀ ਹੋਣਗੇ ਜੋ ਫਿਲਮਾਂ 'ਚ ਖਾਸ ਕਾਮੇਡੀ ਲਈ ਜਾਣੇ ਜਾਂਦੇ ਹੈ। ਖਬਰ ਹੈ ਫਿਲਮ ਸੰਤਬਰ 'ਚ ਰਿਲੀਜ਼ ਹੋਵੇਗੀ।
Punjabi Bollywood Tadka


Tags: Kriti Sanon Diljit Dosanjh Arjun Patiala HeropantiDohchay

Edited By

Manju

Manju is News Editor at Jagbani.