ਮੁੰਬਈ (ਬਿਊਰੋ)— ਫਿਲਮ ਨਿਰਦੇਸ਼ਕ ਸਾਜ਼ਿਦ ਖਾਨ ਫਿਲਮ 'ਹਾਊਸਫੁੱਲ' ਦਾ ਚੋਥਾ ਭਾਗ ਬਣਾਉਣ ਦੀ ਤਿਆਰੀ ਚੱਲ ਰਹੀ ਹੈ। ਫਿਲਮ ਦੇ ਲੀਡ ਅਭਿਨੇਤਾ ਬੌਬੀ ਦਿਓਲ, ਅਕਸ਼ੇ ਕੁਮਾਰ ਅਤੇ ਰਿਤੇਸ਼ ਦੇਸ਼ਮੁੱਖ ਬਾਰੇ ਪਹਿਲਾਂ ਹੀ ਖੁਲਾਸਾ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਫਿਲਮ 'ਚ ਅਭਿਨੇਤਰੀ ਨੂੰ ਲੈ ਕੇ ਕਾਫੀ ਸਮੇਂ ਤੋਂ ਸਸਪੈਂਸ ਬਣਿਆ ਹੋਇਆ ਸੀ। ਸੂਤਰਾਂ ਮੁਤਾਬਕ ਫਿਲਮ 'ਚ ਅਕਸ਼ੇ ਨਾਲ ਕ੍ਰਿਤੀ ਸੈਨਨ ਨੂੰ ਕਾਸਟ ਕਰ ਲਿਆ ਗਿਆ ਹੈ। ਅਦਾਕਾਰਾ ਕ੍ਰਿਤੀ ਸੈਨਨ ਹਾਊਸਫੁਲ ਫ੍ਰੈਂਚਾਈਜ਼ੀ ਦਾ ਹਿੱਸਾ ਬਣ ਕੇ ਬੇਹੱਦ ਖੁਸ਼ ਹੈ। ਕ੍ਰਿਤੀ ਸੈਨਨ ਫਿਲਮ 'ਹਾਊਸਫੁਲ-4' ਵਿਚ ਕੰਮ ਕਰੇਗੀ। ਦੱਸਣਯੋਗ ਹੈ ਕਿ ਕ੍ਰਿਤੀ ਆਪਣੀ ਫਿਲਮ 'ਹੀਰੋਪੰਤੀ' ਤੋਂ ਬਾਅਦ ਇਕ ਵਾਰ ਮੁੜ ਫਿਲਮਕਾਰ ਸਾਜਿਦ ਨਾਡਿਆਡਵਾਲਾ ਨਾਲ ਫਿਲਮ 'ਹਾਊਸਫੁਲ-4' ਵਿਚ ਕੰਮ ਕਰੇਗੀ। 'ਹਾਊਸਫੁਲ-4' ਵਿਚ ਕ੍ਰਿਤੀ ਕਾਮੇਡੀ ਕਰਦੀ ਨਜ਼ਰ ਆਵੇਗੀ। ਉਹ ਪਹਿਲੀ ਵਾਰ ਕਾਮੇਡੀ ਕਿਰਦਾਰ ਨਿਭਾਅ ਰਹੀ ਹੈ। ਉਸ ਨੇ ਕਿਹਾ ਕਿ ਕਲਾਕਾਰਾਂ ਦੀ ਟੋਲੀ ਵਿਚ ਸ਼ਾਮਲ ਹੋਣਾ ਘਰ ਵਾਪਸ ਆਉਣ ਵਰਗਾ ਲੱਗ ਰਿਹਾ ਹੈ।