ਮੁੰਬਈ- ਬਾਲੀਵੁੱਡ ਦੀ ਅਦਾਕਾਰਾ ਕ੍ਰਿਤੀ ਸੈਨਨ ਦੇ ਫਾਲੋਅਰਸ ਦੀ ਸੰਖਿਆਂ ਫੋਟੋ ਸ਼ੇਅਰਿੰਗ ਸਾਈਟ ਇੰਸਟਾਗ੍ਰਾਮ 'ਤੇ 40 ਲੱਖ ਹੋ ਗਈ ਹੈ। ਕ੍ਰਿਤੀ ਸੈਨਨ ਨੇ ਸਾਲ 2014 'ਚ ਪ੍ਰਦਰਸ਼ਿਤ ਫਿਲਮ 'ਹੀਰੋਪੰਤੀ' ਨਾਲ ਬਾਲੀਵੁੱਡ 'ਚ ਆਪਣੇ ਕਰਿਅਰ ਦੀ ਸ਼ੁਰੂਆਤ ਕੀਤੀ ਸੀ। ਕ੍ਰਿਤੀ ਸੈਨਨ ਪਿਛਲੇ ਸਾਲ ਪ੍ਰਦਰਸ਼ਿਤ ਫਿਲਮ 'ਦਿਲਵਾਲੇ' 'ਚ ਨਜ਼ਰ ਆਈ ਸੀ। ਕ੍ਰਿਤੀ ਇਨੀਂ ਦਿਨੀਂ ਰਾਬਤਾ 'ਚ ਸੁਸ਼ਾਂਤ ਸਿੰਘ ਰਾਜਪੂਤ ਨਾਲ ਕੰਮ ਕਰ ਰਹੀ ਹੈ।
ਕ੍ਰਿਤੀ ਸੈਨਨ ਦੇਖਦੇ ਹੀ ਦੇਖਦੇ ਵੱਡੀ ਸਟਾਰ ਬਣ ਗਈ ਹੈ ਅਤੇ ਹੁਣ ਇੰਸਟਾਗ੍ਰਾਮ 'ਤੇ ਇਨ੍ਹਾਂ ਫਾਲੋਅਰਸ ਦੀ ਸੰਖਿਆਂ 40 ਲੱਖ ਤੱਕ ਪੁੱਜ ਗਈ ਹੈ। ਹੀਰੋਪੰਤੀ ਦੇ ਬਾਅਦ 'ਦਿਲਵਾਲੇ' 'ਚ ਸ਼ਾਹਰੁਖ ਖਾਨ ਅਤੇ ਕਾਜੋਲ ਜਿਹੇ ਵੱਡੇ ਸਿਤਾਰੇ ਹੁੰਦੇ ਹੋਏ ਵੀ ਕ੍ਰਿਤੀ ਨੂੰ ਪਛਾਣ ਮਿਲੀ ਅਤੇ ਇਸੇ ਕਾਰਨ ਤੋਂ ਇੰਸਟਾਗ੍ਰਾਮ 'ਤੇ ਵੀ ਉਨ੍ਹਾਂ ਦੇ ਫਾਲੋਅਰਸ ਦੀ ਸੰਖਿਆਂ 40 ਲੱਖ ਹੋ ਗਈ ਹੈ। ਇਸ ਮੌਕੇ ਕ੍ਰਿਤੀ ਨੇ ਇੰਨੇ ਪਿਆਰ ਲਈ ਧੰਨਵਾਦ ਦਿੰਦੇ ਹੋਏ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ।