FacebookTwitterg+Mail

ਛੋਟੇ ਪਰਦੇ ਤੋਂ ਬਾਅਦ ਕ੍ਰਿਤਿਕਾ ਕਾਮਰਾ ਜਲਦ ਹੀ ਕਰੇਗੀ ਬਾਲੀਵੁੱਡ ਡੈਬਿਊ

kritika kamra
20 October, 2017 07:28:56 PM

ਮੁੰਬਈ (ਬਿਊਰੋ)— ਛੋਟੇ ਪਰਦੇ 'ਤੇ 12 ਸਾਲ ਦੇ ਲੰਬੇ ਕਰੀਅਰ ਤੋਂ ਬਾਅਦ ਅਦਾਕਾਰਾ ਕ੍ਰਿਤਿਕਾ ਕਾਮਰਾ ਹੁਣ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਉਹ ਤੇਲਗੂ ਫਿਲਮ 'ਪੇਲੀ ਚੁਪੂਲੁ' ਦੇ ਰੀਮੇਕ 'ਚ ਨਜ਼ਰ ਆਵੇਗੀ। ਫਿਲਮ 'ਚ ਵਿਜੇ ਦੇਵਰਾਕੋਂਡਾ ਅਤੇ ਰਿਤੂ ਵਰਮਾ ਹੈ। ਇਸ ਫਿਲਮ ਨੂੰ ਨੈਸ਼ਨਲ ਐਵਾਰਡ ਵੀ ਮਿਲੇ ਸਨ। ਕ੍ਰਿਤਿਕਾ ਨਾਲ ਇਸ ਫਿਲਮ 'ਚ ਜੈਕੀ ਭਗਨਾਨੀ ਨਜ਼ਰ ਆਉਣਗੇ। ਇਸ ਫਿਲਮ ਨੂੰ ਪ੍ਰੋਡਿਊਸ 'ਫੈਂਟਮ ਫਿਲਮਸ ਵਲੋਂ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਕ੍ਰਿਤਿਕਾ ਅਤੇ ਜੈਕੀ ਤੋਂ ਇਲਾਵਾ ਫਿਲਮ 'ਚ ਪ੍ਰਤੀਕ ਬੱਬਰ ਅਤੇ ਗੁਜਰਾਤੀ ਅਭਿਨੇਤਾ ਪ੍ਰਤੀਕ ਗਾਂਧੀ ਵੀ ਨਜ਼ਰ ਆਉਣਗੇ। ਫਿਲਮ ਦੀ ਸ਼ੂਟਿੰਗ ਅਹਿਮਦਾਬਾਦ 'ਚ ਹੋਵੇਗੀ। ਕ੍ਰਿਤਿਕਾ, ਏਕਤਾ ਕਪੂਰ ਦੀ ਫਿਲਮ 'ਬਦਤਮੀਜ਼ ਦਿਲ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਸੀ। ਫਿਲਮ 'ਚ ਉਨ੍ਹਾਂ ਨਾਲ ਕਰੀਨਾ ਕਪੂਰ ਸੀ ਪਰ ਇਹ ਫਿਲਮ ਨਹੀਂ ਬਣ ਪਾਈ। ਇਸ ਤੋਂ ਇਲਾਵਾ ਉਨ੍ਹਾਂ ਕੁਝ ਰਿਐਲਿਟੀ ਸ਼ੋਅਜ਼ ਅਤੇ ਸ਼ਾਰਟ ਫਿਲਮਾਂ 'ਚ ਕੰਮ ਕੀਤਾ ਸੀ। ਇਸ ਸਾਲ ਉਨ੍ਹਾਂ ਟੀ. ਵੀ. ਦੇ ਮਸ਼ਹੂਰ ਸ਼ੋਅ 'ਚੰਦਰਕਾਂਤਾ' ਨਾਲ ਟੀ. ਵੀ. 'ਤੇ ਵਾਪਸੀ 'ਤੇ ਕੀਤੀ।


Tags: Kritika Kamra Chandrakanta Jackky Bhagnani TV Show Dabeo TV Actress