FacebookTwitterg+Mail

ਕੇ. ਆਰ. ਕੇ ਨੇ ਦੱਸਿਆ ਕਿਉਂ ਡੁੱਬਿਆ 'ਯੈੱਸ ਬੈਂਕ', ਟਵੀਟ ਹੋ ਰਿਹੈ ਵਾਇਰਲ

krk pointed out why it sank  yes bank  arjun kapoor laughed at
11 March, 2020 04:29:00 PM

ਨਵੀਂ ਦਿੱਲੀ (ਬਿਊਰੋ) — ਯੈੱਸ ਬੈਂਕ ਦੇ ਗ੍ਰਾਹਕ ਜਿੱਥੇ ਪੂਰੇ ਤਨਾਅ 'ਚ ਹਨ, ਉਥੇ ਹੀ ਸੈਲਫ ਕਲੇਮ ਕ੍ਰਿਟਿਕ ਕਮਾਲ ਰਾਸ਼ਿਦ ਖਾਨ ਨੇ ਲੋਕਾਂ ਨੂੰ ਥੋੜਾ ਮੁਸਕਰਾਉਣ ਦੀ ਵਜ੍ਹਾ ਦਿੱਤੀ ਹੈ। ਦਰਅਸਲ, ਕਮਾਲ ਰਾਸ਼ਿਦ ਖਾਨ ਦਾ ਇਕ ਟਵੀਟ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਟਵੀਟ 'ਚ ਕੇ. ਆਰ. ਕੇ. ਨੇ ਯੈੱਸ ਬੈਂਕ ਦੇ ਘਾਟੇ 'ਚ ਆਉਣ ਦੀ ਵਜ੍ਹਾ ਦੱਸੀ ਹੈ। ਕੇ. ਆਰ. ਕੇ. ਨੇ ਜਿਹੜਾ ਕਾਰਨ ਦੱਸਿਆ ਹੈ, ਉਸ ਨੂੰ ਦੇਖ ਕੇ ਤੁਸੀਂ ਵੀ ਹੱਸਣ ਲੱਗੋਗੇ। ਕੇ. ਆਰ. ਕੇ. ਨੇ ਟਵੀਟ 'ਚ ਲਿਖਿਆ, ''ਅਰਜੁਨ ਕਪੂਰ ਨੇ ਅੱਜ ਤੱਕ ਜਿੰਨੀਆਂ ਵੀ ਫਿਲਮਾਂ 'ਚ ਕੰਮ ਕੀਤਾ, ਉਹ ਲਗਭਗ ਸਾਰੀਆਂ ਹੀ ਡੁੱਬ ਗਈਆਂ! ਇਕ ਹੀ ਸੁਪਰਹਿੱਟ ਫਿਲਮ ਸੀ '2 States'। ਇਸ ਫਿਲਮ 'ਚ ਅਰਜੁਨ ਨੂੰ ਯੈੱਸ ਬੈਂਕ 'ਚ ਕੰਮ ਕਰਦੇ ਦਿਖਾਇਆ ਗਿਆ ਸੀ ਅਤੇ ਹੁਣ ਯੈੱਸ ਬੈਂਕ ਡੁੱਬ ਗਈ!'' ਕਮਾਲ ਰਾਸ਼ਿਦ ਖਾਨ ਦੇ ਇਸ ਟਵੀਟ 'ਤੇ ਲੋਕਾਂ ਨੇ ਜਿਥੇ ਕੇ. ਆਰ. ਕੇ. ਦੇ ਮਜੇ ਲਏ ਹਨ, ਉਥੇ ਹੀ ਉਨ੍ਹਾਂ ਦੇ ਇਸ ਜੋਕ 'ਤੇ ਉਹ ਹਾਸੇ ਵਾਲੀ ਇਮੋਜ਼ੀ ਬਣਾਉਣ ਤੋਂ ਖੁਦ ਨੂੰ ਨਹੀਂ ਰੋਕ ਸਕੇ।

ਇਸੇ ਵਿਚਕਾਰ ਕੇ. ਆਰ. ਕੇ. ਦਾ ਇਕ ਪੁਰਾਣਾ ਟਵੀਟ ਵੀ ਵਾਇਰਲ ਹੋ ਰਿਹਾ ਹੈ, ਜਿਸ 'ਚ ਕੇ. ਆਰ. ਕੇ. ਨੇ ਅਰਜੁਨ ਬਾਰੇ ਭਵਿੱਖਵਾਣੀ ਕੀਤੀ ਸੀ। ਉਨ੍ਹਾਂ ਨੇ ਟਵੀਟ 'ਚ ਲਿਖਿਆ, ''ਮੈਂ ਜਦੋਂ ਅਰਜੁਨ ਕਪੂਰ ਨੂੰ ਉਸ ਦੀ ਪਹਿਲੀ ਫਿਲਮ 'ਚ ਦੇਖਿਆ ਤਾਂ ਮੈਂ ਕਿਹਾ ਕਿ ਉਹ ਇਕ ਚੰਗਾ ਵਿਲੇਨ ਬਣ ਸਕਦਾ ਹੈ ਪਰ ਉਹ ਇਕ ਚੰਗਾ ਐਕਟਰ ਕਦੇ ਵੀ ਨਹੀਂ ਬਣ ਸਕਦਾ ਤੇ ਇਹ ਅੱਜ ਦਾ ਸੱਚ ਹੋ ਗਿਆ ਹੈ। ਉਸ ਦਾ ਕਰੀਅਰ ਤਕਰੀਬਨ ਖਤਮ ਹੋ ਗਿਆ ਹੈ। ਅਗਲੀਆਂ ਤਿੰਨ ਫਲਾਪਸ ਤੋਂ ਬਾਅਦ ਉਹ ਪ੍ਰੋਡਿਊਸਰ ਦਾ ਬੇਟਾ ਪ੍ਰੋਡਿਊਸਰ ਬਣ ਕੇ ਰਹਿ ਜਾਵੇਗਾ।''

ਦੱਸਣਯੋਗ ਹੈ ਕਿ ਅਰਜੁਨ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫਿਲਮ 'ਸੰਦੀਪ ਔਰ ਪਿੰਕੀ ਫਰਾਰ' 'ਚ ਨਜ਼ਰ ਆਉਣਗੇ। ਇਹ ਫਿਲਮ ਪਿਛਲੇ ਕਾਫੀ ਸਮੇਂ ਤੋਂ ਲਟਕੀ ਹੋਈ ਸੀ ਤੇ ਹੁਣ ਆਖਿਰਕਾਰ ਇਸ ਫਿਲਮ ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ।


Tags: Kamaal R KhanKRK2StatesArjun KapoorYes BankBollywood Celebrity

About The Author

sunita

sunita is content editor at Punjab Kesari