FacebookTwitterg+Mail

KRK ਦਾ ਸਲਮਾਨ 'ਤੇ ਗੰਭੀਰ ਦੋਸ਼, ਇਨ੍ਹਾਂ 2 ਮੁਕਾਬਲੇਬਾਜ਼ ਦਾ ਕਰੀਅਰ ਕਰ ਰਹੇ ਨੇ ਖਤਮ

krk slams salman khan bigg boss calls it biased show for this reason
20 January, 2020 02:18:27 PM

ਨਵੀਂ ਦਿੱਲੀ (ਬਿਊਰੋ) — 'ਬਿੱਗ ਬੌਸ 13' ਨੂੰ ਸ਼ੁਰੂਆਤ ਤੋਂ ਹੀ ਪੱਖਪਾਤੀ ਸ਼ੋਅ ਦਾ ਟੈਗ ਦਿੱਤਾ ਜਾ ਰਿਹਾ ਹੈ। ਅਜਿਹਾ ਕਹਿਣ ਵਾਲਿਆਂ 'ਚ ਸਭ ਤੋਂ ਅੱਗੇ ਕਮਾਲ ਰਾਸ਼ਿਦ ਖਾਨ ਯਾਨੀਕਿ ਕੇ. ਆਰ. ਕੇ ਹੈ। ਉਹ ਟਵਿਟਰ 'ਤੇ ਕਦੇ ਹੋਸਟ ਸਲਮਾਨ ਖਾਨ ਤੇ ਕਦੇ ਸ਼ੋਅ ਨੂੰ ਟਰੋਲ ਕਰਦਾ ਹੈ। ਹੁਣ ਕੇ. ਆਰ. ਕੇ. ਨੇ ਇਕ ਵਾਰ ਫਿਰ 'ਬਿੱਗ ਬੌਸ' ਨੂੰ ਪੱਖਪਾਤ ਸ਼ੋਅ ਦੱਸਿਆ ਹੈ। ਜਾਣੋ ਕੀ ਹੈ ਇਸ ਦੀ ਵਜ੍ਹਾ।

ਕੇ. ਆਰ. ਕੇ. ਨੇ ਸਲਮਾਨ 'ਤੇ ਲਾਏ ਗੰਭੀਰ ਦੋਸ਼
ਕੇ. ਆਰ. ਕੇ. ਨੇ ਟਵੀਟ ਕਰਕੇ ਲਿਖਿਆ, ''ਇਹ ਗੱਲ ਹੁਣ ਇਕਦਮ ਸਾਫ ਹੈ ਕਿ ਸਲਮਾਨ ਖਾਨ ਦਾ ਸ਼ੋਅ 'ਬਿੱਗ ਬੌਸ' ਪੱਖਪਾਤ ਹੈ। ਉਹ ਅਰਹਾਨ ਖਾਨ ਤੇ ਪਾਰਸ ਛਾਬੜਾ ਵਰਗੇ ਛੋਟੇ ਐਕਟਰਸ ਦਾ ਕਰੀਅਰ ਖਤਮ ਕਰ ਰਹੇ ਹਨ। ਹਾਲਾਂਕਿ ਮੈਂ ਪਾਰਸ ਤੇ ਅਰਹਾਨ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦਾ ਹਾਂ ਪਰ ਸਲਮਾਨ ਖਾਨ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਇੰਝ ਨਿਊਕਮਰ ਦੀ ਬੇਇੱਜ਼ਤੀ ਕਰੇ। ਤਾਂ ਕੀ ਤੁਸੀਂ ਲੋਕ 2020 'ਚ ਰਿਲੀਜ਼ ਹੋ ਰਹੀ ਐਕਟਰ ਦੀ ਫਿਲਮ 'ਰਾਧੇ' ਬਾਇਕਾਟ ਕਰੋਗੇ?''

ਮਧੁਰਿਮਾ ਦੇ ਐਵੀਕਸ਼ਨ 'ਤੇ ਕੇ. ਆਰ. ਕੇ. ਨੇ ਚੁੱਕੇ ਸਵਾਲ
ਪਿਛਲੇ ਹਫਤੇ ਮੇਕਰਸ ਨੇ ਹਿੰਸਾ ਕਰਨ ਦੇ ਦੋਸ਼ 'ਚ ਮਧੁਰਿਮਾ ਤੁੱਲੀ ਨੂੰ ਸ਼ੋਅ ਤੋਂ ਆਊਟ ਕੀਤਾ। ਮਧੁਰਿਮਾ ਨੂੰ ਦਿੱਤੀ ਗਈ ਸਜ਼ਾ 'ਤੇ ਕੇ. ਆਰ. ਕੇ. ਨੇ ਸਵਾਲ ਉਠਾਇਆ। ਉਨ੍ਹਾਂ ਨੇ ਸਿਧਾਰਥ ਸ਼ੁਕਲਾ ਦੇ ਅਗ੍ਰੇਸ਼ਨ ਦੀ ਫੁਟੇਜ ਸ਼ੇਅਰ ਕਰਦੇ ਹੋਏ ਲਿਖਿਆ, ''ਮੈਂ ਕਲਰਸ, ਅੰਡਮੋਲ, ਮਨੀਸ਼ਾ ਸ਼ਰਮਾ ਤੇ ਸਲਮਾਨ ਖਾਨ ਤੋਂ ਇਹ ਜਾਣਨਾ ਚਾਹੁੰਦਾ ਹਾਂ ਕਿ ਇਹ ਹਿੰਸਾ ਹੈ ਜਾਂ ਨਹੀਂ? ਜੇਕਰ ਸ਼ੁਕਲਾ ਨੂੰ ਐਕਟਿਵ ਨਹੀਂ ਕੀਤਾ ਗਿਆ ਤਾਂ ਮਧੁਰਿਮਾ ਨੂੰ ਕਿਉਂ ਬਾਹਰ ਕੱਢਿਆ ਗਿਆ? ਜੇਕਰ ਸ਼ੁਕਲਾ ਨੂੰ ਐਕਟਿਵ ਨਹੀਂ ਕੀਤਾ ਗਿਆ ਤਾਂ ਮਧੁਰਿਮਾ ਨੂੰ ਕਿਉਂ ਬਾਹਰ ਕੱਢਿਆ ਗਿਆ? ਕਿਉਂਕਿ ਜੁਰਮ ਤਾਂ ਜੁਰਮ ਹੁੰਦਾ ਹੈ। ਇਸ 'ਚ ਵੱਡਾ-ਛੋਟਾ ਕੁਝ ਨਹੀਂ ਹੁੰਦਾ।

ਦੱਸ ਦਈਏ ਕਿ ਕੇ. ਆਰ. ਕੇ. ਸਿਧਾਰਥ ਸ਼ੁਕਲਾ ਤੇ ਪਾਰਸ ਛਾਬੜਾ ਨੂੰ ਪਸੰਦ ਨਹੀਂ ਕਰਦਾ। ਉਹ ਅਕਸਰ ਆਪਣੇ ਟਵੀਟਸ 'ਚ ਸਿਧਾਰਥ ਤੇ ਪਾਰਸ 'ਤੇ ਤੰਜ ਕੱਸਦਾ ਰਹਿੰਦਾ ਹੈ। ਕੇ. ਆਰ. ਕੇ. ਨੂੰ ਸਿਧਾਰਥ ਦਾ ਅਗਰੇਸ਼ਨ ਤੇ ਘਰ ਦੀਆਂ ਲੜਕੀਆਂ ਨਾਲ ਗੱਲ ਕਰਨ ਦਾ ਤਰੀਕਾ ਪਸੰਦ ਨਹੀਂ ਹੈ। ਇਸ ਲਈ ਉਹ ਕਈ ਵਾਰ ਸਿਧਾਰਥ ਨੂੰ ਟਰੋਲ ਵੀ ਕਰ ਚੁੱਕਾ ਹੈ।


Tags: KRKBigg Boss 13Salman KhanParas ChhabraSiddharth ShuklaKamaal Rashid KhanBollywood Celebrity

About The Author

sunita

sunita is content editor at Punjab Kesari