FacebookTwitterg+Mail

ਗਾਂਗੁਲੀ ਦੇ BCCI ਪ੍ਰਧਾਨ ਬਣਨ 'ਤੇ ਬੋਲੇ ਕੇ. ਆਰ. ਕੇ, ਵਿਰਾਟ 'ਤੇ ਦਿੱਤਾ ਵਿਵਾਦਿਤ ਬਿਆਨ

krk tweet say sourav will remove virat kohli as captionof indian cricket team
16 October, 2019 11:46:22 AM

ਨਵੀਂ ਦਿੱਲੀ (ਬਿਊਰੋ) : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਨਵੇਂ ਚੇਅਰਮੈਨ ਬਣਨਾ ਲਗਪਗ ਤੈਅ ਹੈ। ਇਸ ਲਈ ਦੁਨੀਆ ਭਰ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਇਸ ਦੌਰਾਨ ਬਾਲੀਵੁੱਡ ਅਦਾਕਾਰ ਕਮਲ ਰਾਸ਼ਿਦ ਖਾਨ (ਕੇ. ਆਰ. ਕੇ) ਨੇ ਵੀ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੇ. ਆਰ. ਕੇ ਦੀ ਪ੍ਰਤੀਕ੍ਰਿਆ ਅਜਿਹੀ ਹੈ ਕਿ ਹਰ ਕੋਈ ਉਨ੍ਹਾਂ ਦੇ ਟਵੀਟ 'ਤੇ ਚਰਚਾ ਕਰ ਰਿਹਾ ਹੈ। ਕੇ. ਆਰ. ਕੇ ਨੇ ਇਸ ਮਾਮਲੇ 'ਚ ਟਵੀਟ ਕਰਦਿਆਂ ਲਿਖਿਆ, ''ਮੈਂ ਲੰਬੇ ਸਮੇਂ ਤੋਂ ਕ੍ਰਿਕਟ ਮੈਚ ਦੇਖਣਾ ਬੰਦ ਕਰ ਦਿੱਤਾ ਹੈ, ਕਿਉਂਕਿ ਮੈਂ ਫਿਕਸਡ ਮੈਚ ਨਹੀਂ ਦੇਖਣਾ ਚਾਹੁੰਦਾ। ਹੁਣ ਮੈਂ ਉਮੀਦ ਕਰਦਾ ਹਾਂ ਕਿ ਇਮਾਨਦਾਰ ਕ੍ਰਿਕੇਟਰ ਸੌਰਵ ਗਾਂਗੁਲੀ ਵਿਰਾਟ ਕੋਹਲੀ ਨੂੰ ਕਪਤਾਨੀ ਤੋਂ ਹਟਾ ਦੇਣਗੇ ਤੇ ਮੈਂ ਫਿਰ ਤੋਂ ਮੈਚ ਦੇਖਣਾ ਸ਼ੁਰੂ ਕਰਾਂਗਾ।''

 

ਵਿਰਾਟ ਕੋਹਲੀ ਦੇ ਪ੍ਰਸ਼ੰਸਕ ਕੇ. ਆਰ. ਕੇ ਦੇ ਇਸ ਟਵੀਟ ਨੂੰ ਪਸੰਦ ਨਹੀਂ ਕਰ ਰਹੇ ਅਤੇ ਲੋਕ ਉਸ ਦੇ ਇਸ ਰਵੱਈਏ ਦੀ ਜ਼ੋਰਦਾਰ ਆਲੋਚਨਾ ਕਰ ਰਹੇ ਹਨ। ਹਾਲਾਂਕਿ ਇਸ 'ਤੇ ਅਜੇ ਤੱਕ ਵਿਰਾਟ ਕੋਹਲੀ ਜਾਂ ਕੇ. ਆਰ. ਕੇ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ।

ਦੱਸ ਦੇਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕੇ. ਆਰ. ਕੇ ਆਪਣੇ ਕਿਸੇ ਟਵੀਟ ਜਾਂ ਬਿਆਨ ਨੂੰ ਲੈ ਕੇ ਸੁਰਖੀਆਂ 'ਚ ਆਏ ਹੋਣ। ਉਹ ਆਏ ਦਿਨ ਹੀ ਕਿਸੇ ਫਿਲਮ ਦੇ ਮੁੱਦੇ ਜਾਂ ਰਿਵਿਊ ਬਾਰੇ ਕੁਝ ਅਜਿਹਾ ਆਖਦੇ ਹਨ ਕਿ ਉਹ ਸੁਰਖੀਆਂ 'ਚ ਆ ਜਾਂਦੇ ਹਨ।


Tags: Kamaal Rashid KhanKRKTweetSourav GangulyRemoveVirat KohliCaptionof Indian Cricket Team

Edited By

Sunita

Sunita is News Editor at Jagbani.