ਜਲੰਧਰ (ਵੈੱਬ ਡੈਸਕ) - ਅਦਾਕਾਰ ਅਖਿਲੇਂਦਰ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਵੀਰਗਤੀ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 30 ਸਾਲ ਇੰਡਸਟਰੀ ਵਿਚ ਕੰਮ ਕੀਤਾ ਪਰ ਉਨ੍ਹਾਂ ਨੂੰ ਟੀ.ਵੀ. ਸ਼ੋਅ 'ਚੰਦਰਕਾਂਤਾ' ਦੇ ਕਿਰਦਾਰ 'ਕਰੂੜ ਸਿੰਘ' ਕਰਕੇ ਜਾਣਿਆ ਜਾਂਦਾ ਹੈ। ਇਹ ਟੀ.ਵੀ. ਸ਼ੋਅ ਸਾਲ 1994-96 ਵਿਚ ਪ੍ਰਸਾਰਿਤ ਕੀਤਾ ਜਾਂਦਾ ਸੀ। ਕਰੂੜ ਸਿੰਘ ਦੇ ਹੱਸਣ ਦਾ ਅੰਦਾਜ਼ ਅੱਜ ਵੀ ਲੋਕਾਂ ਨੂੰ ਯਾਦ ਹੈ, ਜਿਹੜਾ ਕਿ ਕੀਤੇ ਨਾ ਉਨ੍ਹਾਂ ਦੇ ਕਿਰਦਾਰ ਦਾ ਸਿਗਨੇਚਰ ਵੀ ਬਣ ਗਿਆ ਸੀ।
ਅਖਿਲੇਂਦਰ ਸਿੰਘ ਨੇ ਇਸ ਬਾਰੇ ਗੱਲ ਕਰਦਿਆਂ ਦੱਸਿਆ ਕਿ, ''ਜਦੋਂ ਸ਼ੂਟਿੰਗ ਸ਼ੁਰੂ ਹੋਈ ਤਾਂ ਮੇਰਾ ਗੇਟਅਪ ਬਿਲਕੁਲ ਵੱਖਰਾ ਸੀ। ਇਕ ਖੂਬਸੂਰਤ ਰਾਜ ਕੁਮਾਰ ਜਿਸ ਦੀਆਂ ਮੁਛਾਂ ਹਲਕੀਆਂ ਸਨ। ਮੈਂ ਆਪਣੀ ਟੀਮ ਨੂੰ ਕਿਹਾ ਕਿ ਮੇਰੇ ਕਿਰਦਾਰ ਦਾ ਨਾਂ ਕਰੂੜ ਹੈ, ਮੈਂ ਇਸ ਨਾਂ ਵਾਂਗ ਬਿਲਕੁਲ ਵੀ ਨਹੀਂ ਲੱਗ ਰਿਹਾ। ਨੀਰਜਾ ਜੀ ਹੱਸਣ ਲੱਗ ਪਈ ਪਰ ਮੈਨੂੰ ਲੱਗਿਆ ਕਿ ਮੇਰੀ ਗੱਲ ਉਨ੍ਹਾਂ ਦੇ ਦਿਮਾਗ ਵਿਚ ਰਹਿ ਗਈ।''
ਅਦਾਕਾਰ ਅਖਿਲੇਂਦਰ ਸਿੰਘ ਨੇ ਦੱਸਿਆ ਕਿ, ''ਇਸ ਤੋਂ ਬਾਅਦ ਉਨ੍ਹਾਂ ਨੇ ਸ਼ੂਟਿੰਗ ਦਾ ਪਹਿਲਾ ਸ਼ੈਡਿਊਲ ਪੂਰੀ ਤਰ੍ਹਾਂ ਸਕਰੈਪ ਕਰ ਦਿੱਤਾ ਅਤੇ ਦੂਜੇ ਸ਼ੈਡਿਊਲ ਵਿਚ ਮੇਰੀ ਲੁੱਕ ਪੂਰੀ ਤਰ੍ਹਾਂ ਬਦਲ ਦਿੱਤੀ ਹੈ। ਫਿਰ ਮੈਂ ਉਸ ਨੂੰ ਕਿਹਾ ਕਿ ਮੇਰਾ ਚਿਹਰਾ ਪੂਰੀ ਤਰ੍ਹਾਂ ਢੱਕ ਗਿਆ ਹੈ, ਲੋਕ ਮੈਨੂੰ ਪਛਾਣ ਨਹੀਂ ਸਕਣਗੇ। ਇਸ 'ਤੇ ਨੀਰਜਾ ਨੇ ਕਿਹਾ ਕਿ ਇਸੇ ਲੁੱਕ ਵਿਚ ਕੰਮ ਕਰਕੇ ਪੂਰੀ ਦੁਨੀਆ ਤੈਨੂੰ ਪਹਿਚਾਣੇਗੀ। ਮੇਰੇ ਦਿਮਾਗ ਵਿਚ ਹਮੇਸ਼ਾ ਇਹੀ ਚੱਲਦਾ ਸੀ ਕਿ ਉਹ ਅਜਿਹਾ ਕਿ ਕਰਨ, ਜਿਸ ਨਾਲ ਲੋਕ ਮੈਨੂੰ ਯਾਦ ਰੱਖਣ। ਮੈਂ ਜਦੋਂ ਹੀ ਸੀਨ ਪੜ੍ਹਦਾ ਸੀ ਤਾਂ ਹਮੇਸ਼ਾ 'ਯੱਕ' ਸ਼ਬਦ ਦੀ ਵਰਤੋਂ ਕਰਦਾ ਸੀ, ਮੈਂ ਇਸ ਸ਼ਬਦ ਨੂੰ ਕੈਚਫੇਸਰ ਬਣਾਉਣ ਦਾ ਫੈਸਲਾ ਕੀਤਾ। ਮੈਨੂੰ ਲੱਗਿਆ ਕਿ ਇਹ ਚੰਗਾ ਪ੍ਰਯੋਗ ਹੋਵੇਗਾ।'' ਇਸ ਤੋਂ ਬਾਅਦ ਇਸ ਸ਼ਬਦ ਨੂੰ ਮੇਰੇ ਕਿਰਦਾਰ ਨਾਲ ਜੋੜਦਿੱਤਾ ਗਿਆ।