FacebookTwitterg+Mail

ਕ੍ਰਿਸ਼ਣਾ ਅਭਿਸ਼ੇਕ ਬੋਲੇ- 'ਇੰਡੀਆ ਬਣੇਗਾ ਮੰਚ' 'ਚ ਪਬਲਿਕ ਬਣੇਗੀ ਜੱਜ'

krushna abhishek
20 May, 2017 10:57:13 AM
ਮੁੰਬਈ— ਸਟੈਂਡਅੱਪ ਕਾਮੇਡੀਅਨ ਅਤੇ ਐਂਕਰ ਕ੍ਰਿਸ਼ਣਾ ਅਭਿਸ਼ੇਕ ਹੁਣ ਕਲਰਜ਼ ਚੈੱਨਲ ਦੇ ਆਪਣਾ ਨਵਾਂ ਰਿਐਲਿਟੀ ਸ਼ੋਅ 'ਇੰਡੀਆ ਬਣੇਗਾ ਮੰਚ' ਹੋਸਟ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨਾਲ ਮੌਨਾ ਸਿੰਘ ਵੀ ਹੋਵੇਗੀ। ਇਸ ਸ਼ੋਅ ਨੂੰ ਲੈ ਕੇ ਹੋਈ ਇਕ ਇੰਟਰਵਿਊ 'ਚ ਉਨ੍ਹਾਂ ਦਾ ਦਮਦਾਰ ਇੰਟਰਵਿਊ ਲਿਆ ਗਿਆ। ਉਨ੍ਹਾਂ ਨੇ ਆਪਣੀ ਨਿੱਜੀ ਅਤੇ ਪ੍ਰੋਫੈਸ਼ਨਲ ਜ਼ਿੰਦਗੀ ਬਾਰੇ ਬਹੁਤ ਕੁਝ ਦੱਸਿਆ, ਜਿਸ ਦੇ ਕੁਝ ਅੱਗੇ ਤੁਸੀਂ ਪੜ੍ਹ ਸਕਦੇ ਹਨ..
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ 'ਇੰਡੀਆ ਬਣੇਗਾ ਮੰਚ' ਦੀ ਤਾਰੀਫ ਬਾਰੇ ਕੁਝ ਦੱਸੋ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ, ''ਹੁਣ ਤੱਕ ਜਿੰਨੇ ਵੀ ਸ਼ੋਅ ਦੇਖੇ ਹਨ, ਉਨ੍ਹਾਂ 'ਚ ਤਿੰਨ ਜੱਜ ਹੁੰਦੇ ਹਨ। ਇਕ ਪ੍ਰਤੀਯੋਗੀ ਆ ਕੇ ਪੇਸ਼ਕਾਰੀ ਦੇਵੇਗਾ। ਜੱਜ ਤੋਂ ਲੈ ਕੇ ਐਂਕਰ ਪੁੱਛਦੀ ਹੈ ਕਿ ਤੁਸੀਂ ਲੋਕਾਂ ਨੂੰ ਇਹ ਪਰਫਾਰਮੈਂਸ ਕਿਵੇਂ ਦਾ ਲੱਗਿਆ। ਬੱਸ ਜੱਜ ਅਤੇ ਪਬਲਿਕ ਨੰਬਰ ਦੇਵੇਗੀ ਅਤੇ ਸ਼ੋਅ ਇਸ ਤਰ੍ਹਾਂ ਚਲਦਾ ਰਹੇਗਾ। ਇਹ ਸਾਰੇ ਰਿਐਲਿਟੀ ਸ਼ੋਅ ਇਕ ਵੀਡੀਓ ਤੱਕ ਹੀ ਕੰਨਫਾਇੰਡ ਹੁੰਦੇ ਹਨ। ਜੱਜ ਦੇ ਸਟੇਟਮੈਂਟ ਦੇ ਅਧਾਰ 'ਤੇ ਵਿਜੇਤਾ ਅਨਾਉਂਸ ਹੋ ਜਾਂਦੇ ਹਨ। ਇੰਡੀਆ ਬਣੇਗਾ ਮੰਚ 'ਚ ਕੁਝ ਅਜਿਹਾ ਨਹੀਂ ਹੈ। ਇਹ ਸ਼ੋਅ ਪਬਲਿਕ ਦੇ ਵਿਚਕਾਰ ਖੁੱਲੀ ਜਗ੍ਹਾ 'ਤੇ ਕੀਤਾ ਜਾ ਰਿਹਾ ਹੈ। ਪਬਲਿਕ ਹੀ ਜੱਜ ਹੈ। ਇਸ ਸ਼ੋਅ 'ਚ ਆਏ ਸਾਰੇ ਪ੍ਰਤੀਯੋਗੀਆਂ ਨੂੰ ਖੁੱਲ੍ਹਾ ਮੰਚ ਦਿੱਤਾ ਹੈ। ਇੱਥੇ ਉਨ੍ਹਾਂ ਨੂੰ ਆਪਣੇ ਪੇਸ਼ਕਾਰੀ ਦੇ ਜ਼ਰੀਏ ਵੱਧ ਤੋਂ ਵੱਧ ਪਬਲਿਕ ਜਮਾ ਕਰਨਾ ਹੁੰਦਾ ਹੈ, ਜੋ ਪ੍ਰਤੀਯੋਗੀ ਅਜਿਹਾ ਕਰਨ 'ਚ ਕਾਮਯਾਬ ਹੋ ਜਾਵੇਗਾ, ਉਹ ਸੇਮੀਫਾਈਨਲ ਤੱਕ ਪਹੁੰਚ ਜਾਵੇਗਾ। ਉਸ ਤੋਂ ਬਾਅਦ ਫਾਈਨਲ ਹੋਵੇਗਾ ਅਤੇ ਵਿਨਰ ਅਨਾਉਂਸ ਕੀਤਾ ਜਾਵੇਗਾ। ਸੇਮੀ ਫਾਈਨਲ 'ਚ 18 ਪ੍ਰਤੀਯੋਗੀ ਅਤੇ ਫਾਈਨਲ 'ਚ 8 ਪ੍ਰਤੀਯੋਗੀ ਚੁਣੇ ਜਾਣਗੇ। ਸਿਰਫ ਫਾਈਨਲ ਰਾਉਂਡ 'ਚ ਹੀ ਇਕ ਮਹਿਮਾਨ ਜੱਜ ਦੇ ਤੌਰ 'ਤੇ ਹੋਣਗੇ। ਬਾਕੀ ਪੂਰੇ ਸ਼ੋਅ ਦੌਰਾਨ ਪਬਲਿਕ ਹੀ ਜੱਜ ਹੈ।

Tags: Krushna AbhishekComedianIndia Banega Manchਕਾਮੇਡੀਅਨਇੰਡੀਆ ਬਣੇਗਾ ਮੰਚਕਾਮੇਡੀਅਨ