ਮੁੰਬਈ— ਮਸ਼ਹੂਰ ਕਾਮੇਡੀਅਨ ਕ੍ਰਿਸ਼ਣਾ ਅਭਿਸ਼ੇਕ ਅਤੇ ਉਨ੍ਹਾਂ ਦੀ ਟੀਮ ਸੋਨੀ ਟੀ ਵੀ 'ਤੇ ਇਕ ਨਵਾਂ ਸ਼ੋਅ ਲੈ ਕੇ ਆ ਰਹੇ ਹਾਂ। ਇਹ ਇਕ ਕਾਮੇਡੀ ਸ਼ੋਅ ਹੋਵੇਗਾ ਅਤੇ ਇਸ ਦਾ ਨਾਂ ਹੈ 'ਦਿ ਡਰਾਮਾ ਕੰਪਨੀ'। ਕ੍ਰਿਸ਼ਣਾ ਅਤੇ ਉਨ੍ਹਾਂ ਦੀ ਟੀਮ ਨੇ ਨਵੇਂ ਸ਼ੋਅ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਸ਼ੋਅ ਦੇ ਪ੍ਰੋਮੋ ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।
ਇਸ ਸ਼ੋਅ 'ਚ ਵਧੇਰੇ ਕਾਮੇਡੀਅਨ 'ਦਿ ਕਪਿਲ ਸ਼ਰਮਾ ਸ਼ੋਅ' ਦੇ ਹੀ ਕਲਾਕਾਰ ਹਨ। ਕ੍ਰਿਸ਼ਣਾ ਨਾਲ ਮਿਥੁਨ ਚਕਰਵਰਤੀ, ਸੁਗੰਧਾ ਮਿਸ਼ਰਾ, ਅਲੀ ਅਸਗਰ, ਰਿਧੀਮਾ ਪੰਡਿਤ, ਸੰਕੇਤ ਭੌਸਲੇ ਅਤੇ ਸੁਦੇਸ਼ ਲਹਿਰੀ ਨੇ ਸ਼ੋਅ ਦਾ ਪ੍ਰੋਮੋ ਸ਼ੂਟ ਕੀਤਾ ਹੈ। ਹਾਲਾਂਕਿ, ਸ਼ੂਟ 'ਚ ਸੁਨੀਲ ਗਰੋਵਰ ਕਿਤੇਂ ਨਜ਼ਰ ਨਹੀਂ ਆਏ। ਸੁਗੰਧਾ ਨੇ ਇਸ ਸ਼ੂਟ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗਰਾਮ 'ਤੇ ਵੀ ਸ਼ੇਅਰ ਕੀਤੇ ਹਨ।
ਜਾਣਕਾਰੀ ਮੁਤਾਬਕ ਕੁਝ ਦਿਨਾਂ ਪਹਿਲਾਂ ਇਹ ਕੰਨਫਰਮ ਹੋਇਆ ਸੀ ਕਿ ਕ੍ਰਿਸ਼ਣਾ ਅਭਿਸ਼ੇਕ ਆਪਣੇ ਨਵੇਂ ਸ਼ੋਅ ਨੂੰ ਲੈ ਕੇ ਆ ਰਹੇ ਹਨ। ਇਸ ਸ਼ੋਅ ਦਾ ਨਾਂ 'ਡਰਾਮਾ ਕੰਪਨੀ' ਹੈ। ਇਹ ਸ਼ੋਅ ਸੋਨੀ ਦੇ ਮੋਸਟ ਪਾਪੁਲਰ ਸ਼ੋਅ 'ਸਭ ਸੇ ਵੱਡਾ ਕਲਾਕਾਰ' ਨੂੰ ਰਿਪਲੇਸ ਕਰੇਗਾ।
ਸ਼ੋਅ ਜੁਲਾਈ ਦੇ ਪਹਿਲੇ ਵੀਕ 'ਚ ਆਨਏਅਰ ਹੋ ਸਕਦਾ ਹੈ। ਸ਼ੋਅ ਨੂੰ ਪ੍ਰੀਤੀ ਸਿਮੋਸ ਪ੍ਰੋਡਿਊਸ ਕਰ ਰਹੀ ਹੈ। ਪ੍ਰੀਤੀ ਇਸ ਤੋਂ ਪਹਿਲਾਂ ਕਪਿਲ ਸ਼ਰਮਾ ਦੇ ਨਾਲ ਕੰਮ ਕਰ ਚੁੱਕੀ ਹੈ।
Sugandha mishra