FacebookTwitterg+Mail

ਕ੍ਰਿਸ਼ਣਾ ਅਭਿਸ਼ੇਕ ਨੇ ਖੋਲ੍ਹੀ ਨੇਹਾ ਕੱਕੜ ਦੀ ਪੋਲ, ਦੱਸਿਆ ਕਿਵੇਂ ਕਮਾਉਂਦੈ ਲੱਖਾਂ-ਕਰੋੜਾਂ ਰੁਪਏ (ਵੀਡੀਓ)

krushna abhishek makes fun of neha crying in the kapil sharma show
26 December, 2019 12:04:42 PM

ਨਵੀਂ ਦਿੱਲੀ (ਬਿਊਰੋ) — 'ਇੰਡੀਅਨ ਆਈਡਲ 11' ਦੀ ਜੱਜ ਤੇ ਬਾਲੀਵੁੱਡ ਸਿੰਗਰ ਨੇਹਾ ਕੱਕੜ ਨੂੰ ਅਕਸਰ ਉਨ੍ਹਾਂ ਦੇ ਰੋਣ ਕਾਰਨ ਟਰੋਲ ਕੀਤਾ ਜਾਂਦਾ ਹੈ। ਨੇਹਾ ਜਿੰਨੀ ਖੁਸ਼ਮਿਜਾਜ਼ ਹੈ, ਉਨ੍ਹੀਂ ਹੀ ਉਹ ਇਮੋਸ਼ਨਲ ਵੀ ਹੈ। ਸ਼ੋਅ 'ਚ ਤੇ ਸ਼ੋਅ ਤੋਂ ਇਲਾਵਾ ਉਸ ਨੂੰ ਅਕਸਰ ਹੀ ਕਿਸੇ ਨਾ ਕਿਸੇ ਗੱਲ 'ਤੇ ਇਮੋਸ਼ਨਲ ਹੁੰਦੇ ਦੇਖਿਆ ਗਿਆ ਹੈ। ਜ਼ਿਆਦਾ ਇਮੋਸ਼ਨਲ ਹੋਣ ਕਾਰਨ ਲੋਕ ਉਸ ਨੂੰ ਕਈ ਵਾਰ ਟਰੋਲ ਵੀ ਕਰ ਦਿੰਦੇ ਹਨ।

 

 
 
 
 
 
 
 
 
 
 
 
 
 
 

😍😍🤣🤣

A post shared by Aamrapali 🎀 (@aamrapali1101) on Dec 23, 2019 at 7:42am PST

ਦੱਸ ਦਈਏ ਕਿ ਹਾਲ ਹੀ 'ਚ ਨੇਹਾ ਕੱਕੜ ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਪਹੁੰਚੇਗੀ ਤੇ ਇਥੇ ਵੀ ਉਸ ਨੂੰ ਜ਼ਿਆਦਾ ਰੋਣ ਲਈ ਟਰੋਲ ਕਰ ਦਿੱਤਾ ਜਾਵੇਗਾ। ਇਸ ਵੀਕੈਂਡ ਕਪਿਲ ਦੇ ਘਰ ਨੇਹਾ ਕੱਕੜ ਆਪਣੇ ਭਰਾ ਟੋਨੀ ਕੱਕੜ ਤੇ ਭੈਣ ਸੋਨੂੰ ਕੱਕੜ ਆਉਣ ਵਾਲੇ ਹਨ। ਇਥੇ ਤਿੰਨੋਂ ਖੂਬ ਮਸਤੀ ਕਰਨ ਵਾਲੇ ਹਨ। ਉਦੋ ਹੀ ਕਪਿਲ, ਨੇਹਾ ਤੋਂ ਇੰਡੀਅਨ ਆਈਡਲ ਦੀ ਜੱਜ ਦੀ ਕੁਰਸੀ 'ਤੇ ਬੈਠਣ ਨੂੰ ਲੈ ਕੇ ਇਕ ਸਵਾਲ ਪੁੱਛਦੇ ਹਨ। ਕਪਿਲ ਕਹਿੰਦੇ ਨੇ, ਜਿਸ ਦੁਕਾਨ ਦੀ ਲਾਈਨ 'ਚ ਲੱਗ ਕੇ ਤੂੰ ਰਾਸ਼ਨ ਲਿਆ ਕਰਦੀ ਸੀ, ਉਸੇ ਦੁਕਾਨ ਦੇ ਗੱਲੇ 'ਤੇ ਬੈਠ ਕੇ ਕਿਵੇਂ ਦਾ ਲੱਗ ਰਿਹਾ ਹੈ? ਕਪਿਲ ਦੀ ਇਹ ਗੱਲ ਸੁਣ ਕੇ ਨੇਹਾ ਕੱਕੜ ਖੂਬ ਹੱਸਦੀ ਹੈ।

 

 
 
 
 
 
 
 
 
 
 
 
 
 
 

😍😍🤣🤣

A post shared by Aamrapali 🎀 (@aamrapali1101) on Dec 23, 2019 at 7:38am PST

ਇਸ ਤੋਂ ਬਾਅਦ ਕ੍ਰਿਸ਼ਨਾ ਅਭਿਸ਼ੇਕ ਨੇਹਾ ਕੱਕੜ ਨੂੰ ਆਖਦਾ ਹੈ ਕਿ ਉਹ ਇੰਡੀਅਨ ਆਈਡਲ ਦੀ ਅਰਚਨਾ ਪੂਰਨ ਸਿੰਘ ਹੈ। ਅਰਚਨਾ 'ਦਿ ਕਪਿਲ ਸ਼ਰਮਾ ਸ਼ੋਅ' 'ਚ ਹੱਸ-ਹੱਸ ਕੇ ਪੈਸਾ ਕਮਾਉਂਦੀ ਹੈ ਤੇ ਨੇਹਾ 'ਇੰਡੀਅਨ ਆਈਡਲ 11' 'ਚ ਰੋ-ਰੋ ਕੇ ਪੈਸਾ ਕਮਾ ਰਹੀ ਹੈ। ਹਾਲਾਂਕਿ ਕ੍ਰਿਸ਼ਣਾ ਇਹ ਗੱਲ ਮਜ਼ਾਕ 'ਚ ਕਹਿੰਦਾ ਹੈ। ਇਸ ਪੂਰੀ ਗੱਲਬਾਤ ਦਾ ਇਕ ਵੀਡੀਓ ਭੋਜਪੁਰੀ ਸੁਪਰਸਟਾਰ ਆਮਰਪਾਲੀ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਆਮਰਪਾਲੀ ਵੀ ਇਸ ਵੀਕੈਂਡ ਕਪਿਲ ਦੇ ਸ਼ੋਅ 'ਚ ਮਸਤੀ ਕਰਦੀ ਨਜ਼ਰ ਆਵੇਗੀ।
Image result for Krishna Abhishek,Neha Kakkar


Tags: Krishna AbhishekNeha KakkarMusic IndustryAmazing TalentReality ShowIndian Idol 11The Kapil Sharma ShowTony KakkarSonu Kakkar

About The Author

sunita

sunita is content editor at Punjab Kesari