FacebookTwitterg+Mail

Holi Spl : ਅਮਿਤਾਭ ਦੇ ਅੰਦਾਜ਼ 'ਚ ਕ੍ਰਿਸ਼ਨਾ ਅਭਿਸ਼ੇਕ, 'ਰੰਗ ਬਰਸੇ' 'ਤੇ ਨੱਚੇ ਅਰਚਨਾ ਨਾਲ

krushna turns amitabh   dances on holi song   rang barse   with archana
10 March, 2020 10:20:09 AM

ਨਵੀਂ ਦਿੱਲੀ (ਬਿਊਰੋ) : ਦੇਸ਼ ਭਰ ਵਿਚ ਹੋਲੀ ਦਾ ਮਾਹੌਲ ਹੈ ਅਤੇ 'ਦਿ ਕਪਿਲ ਸ਼ਰਮਾ ਸ਼ੋਅ' ਵੀ ਇਸ ਦੇ ਰੰਗ ਵਿਚ ਰੰਗਿਆ ਗਿਆ ਹੈ। ਸ਼ੋਅ ਵਿਚ ਸਪਨਾ ਦੇ ਕਿਰਦਾਰ ਵਿਚ ਨਜ਼ਰ ਆਉਣ ਵਾਲੇ ਕ੍ਰਿਸ਼ਨਾ ਅਭਿਸ਼ੇਕ ਨੇ ਹੋਲੀ ਮੌਕੇ ਅਮਿਤਾਭ ਬੱਚਨ ਦੇ ਅੰਦਾਜ਼ 'ਚ ਨਜ਼ਰ ਆਏ, ਜਿਸ ਦੀ ਇਕ ਵੀਡੀਓ ਅਰਚਨਾ ਪੂਰਨ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿਚ ਹੋਲੀ ਦੇ ਗੀਤ 'ਰੰਗ ਬਰਸੇ' 'ਤੇ ਕ੍ਰਿਸ਼ਨਾ ਅਭਿਸ਼ੇਕ ਉਨ੍ਹਾਂ ਨਾਲ ਨੱਚਦੇ ਨਜ਼ਰ ਆ ਰਹੇ ਹਨ। ਦੋਵੇਂ ਅਮਿਤਾਭ ਬੱਚਨ ਦੇ ਸਿਗਨੇਚਰ ਸਟੇਪਸ ਕਰਦੇ ਦਿਖ ਰਹੇ ਹਨ। ਅਰਚਨਾ ਪੂਰਨ ਸਿੰਘ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ''ਕ੍ਰਿਸ਼ਨਾ ਅਭਿਸ਼ੇਕ ਅਤੇ ਮੇਰਾ ਰੰਗੀਨ 'ਸਿਲਸਿਲਾ' ਹੋਲੀ ਹੈ!!! ਸਾਰੇ ਨਾਕਾਰਾਤਮਕਤਾ ਨੂੰ ਸਾੜੋ...ਹੱਸੋ ਅਤੇ ਖੁਸ਼ ਰਹੋ!! ਹੈਪੀ ਹੋਲੀ।''

ਕ੍ਰਿਸ਼ਨਾ ਨੇ ਇਸ ਮੌਕੇ ਸਫੇਦ ਕੁੜਤਾ ਪਜਾਮਾ ਪਾਇਆ ਹੋਇਆ ਹੈ ਅਤੇ ਅਮਿਤਾਭ ਬੱਚਨ ਦੀ ਲੁੱਕ ਵਾਲੀ ਸਫੇਦ ਦਾੜ੍ਹੀ ਮੁੱਛ ਵੀ ਲਾਈ ਹੋਈ ਹੈ। ਉਨ੍ਹਾਂ ਨੇ ਸ਼ਾਲ ਵੀ ਲਿਆ ਹੋਇਆ ਸੀ। ਅਰਚਨਾ ਨੇ ਚਿੱਟੀ ਲਾਲ ਟ੍ਰੈਡੀਸ਼ਨਲ ਆਊਟਫਿੱਟ ਪਹਿਨੀ, ਜਿਸ ਵਿਚ ਉਹ ਬਹੁਤ ਖੂਬਸੂਰਤ ਲੱਗ ਰਹੀ ਸੀ।

ਦੱਸ ਦਈਏ ਕਿ 'ਰੰਗ ਬਰਸੇ' ਫਿਲਮ 1981 ਦੀ ਫਿਲਮ 'ਸਿਲਸਿਲਾ' ਦਾ ਗੀਤ ਹੈ। ਫਿਲਮ ਵਿਚ ਅਮਿਤਾਭ ਬੱਚਨ, ਜਯਾ ਬੱਚਨ, ਰੇਖਾ, ਸ਼ਸ਼ੀ ਕਪੂਰ ਅਤੇ ਸੰਜੀਵ ਕਪੂਰ ਸਨ। ਫਿਲਮ ਦਾ ਇਹ ਗੀਤ 'ਰੰਗ ਬਰਸੇ ਚੁਨਰਵਾਲੀ' ਨੂੰ ਅਮਿਤਾਭ ਨੇ ਹੀ ਗਾਇਆ ਹੈ। ਇਸ ਗੀਤ ਦਾ ਸੰਗੀਤ ਨਿਰਦੇਸ਼ਨ ਸ਼ਿਵ ਹਰੀ ਨੇ ਕੀਤਾ। ਇਸ ਲੋਕ ਗੀਤ ਨੂੰ ਕਵੀ ਹਰੀਵੰਸ਼ ਰਾਏ ਬੱਚਨ ਨੇ ਲਿਖਿਆ ਸੀ, ਜੋ ਕਿ ਰਵਾਇਤੀ ਭਜਨ ਦੇ ਆਧਾਰ 'ਤੇ ਸੀ।
ਦੱਸਣਯੋਗ ਹੈ ਕਿ ਸੈੱਟ 'ਤੇ ਕ੍ਰਿਸ਼ਨਾ ਅਭਿਸ਼ੇਕ ਅਤੇ ਅਰਚਨਾ ਪੂਰਨ ਸਿੰਘ ਦੀ ਮਜ਼ਾਕ ਮਸਤੀ ਚਲਦੀ ਰਹਿੰਦੀ ਹੈ। ਹਾਲ ਹੀ ਵਿਚ ਦੋਵਾਂ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿਚ ਕ੍ਰਿਸ਼ਨਾ ਨੂੰ ਅਰਚਨਾ ਦੀ ਵੈਨਿਟੀ ਵੈਨ ਵਿਚ ਦੇਖਿਆ ਗਿਆ। ਕਪਿਲ ਦੇ ਸ਼ੋਅ ਵਿਚ ਕਾਜੋਲ, ਸ਼ਰੂਤੀ ਹਾਸਨ, ਨੀਤਾ ਕੁਲਕਰਣੀ, ਮੁਕਤਾ ਬਵਰੇ, ਸ਼ਿਵਾਨੀ ਰਘੂਵੰਸ਼ੀ, ਸੰਧਿਆ ਮਾਹਤਰੇ, ਰਾਮਾ ਜੋਸ਼ੀ ਪਹੁੰਚੇ ਸਨ। ਉਹ ਇੰਟਰਨੈਸ਼ਨਲ ਵੂਮੈਨ ਡੇਅ 'ਤੇ ਆਪਣੀ ਸ਼ਾਰਟ ਫਿਲਮ ਪ੍ਰਮੋਟ ਕਰਨ ਆਏ ਸਨ।


Tags: The Kapil Sharma ShowKrushna AbhishekAmitabh BachchanArchana Puran SinghRang BarseKapil SharmaDance Video

About The Author

sunita

sunita is content editor at Punjab Kesari