FacebookTwitterg+Mail

B'DAY: ਐਕਟਿੰਗ ਤੋਂ ਪਹਿਲਾਂ ਏਅਰ ਹੋਸਟੈੱਸ ਬਨਣਾ ਚਾਹੁੰਦੀ ਸੀ ਇਹ ਅਦਾਕਾਰਾ

krystle d  souza birthday
01 March, 2020 11:12:48 AM

ਮੁੰਬਈ(ਬਿਊਰੋ)— ਟੀ. ਵੀ. ਦੀ ਮਸ਼ਹੂਰ ਅਦਾਕਾਰਾ ਕ੍ਰਿਸਟਲ ਡਿਸੂਜ਼ਾ ਅੱਜ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ। ਕ੍ਰਿਸਟਲ ਡਿਸੂਜ਼ਾ ਦਾ ਜਨਮ 1 ਮਾਰਚ 1990 ਨੂੰ ਮੁੰਬਈ, ਮਹਾਰਾਸ਼ਟਰ 'ਚ ਹੋਇਆ ਸੀ। ਆਓ ਜਾਣਦੇ ਹਾਂ ਉਨ੍ਹਾਂ ਦੀਆਂ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਲ ਗੱਲਾਂ ਬਾਰੇ।

Punjabi Bollywood Tadka
ਕ੍ਰਿਸਟਲ ਡਿਸੂਜ਼ਾ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਏਕਤਾ ਕਪੂਰ ਦੇ ਸੀਰੀਅਲ 'ਕਹੇ ਨਾ ਕਹੇ' ਨਾਲ ਕੀਤੀ ਸੀ ਪਰ ਕੀ ਤੁਸੀਂ ਜਾਣਦੇ ਹੋ ਕਿ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਣ ਤੋਂ ਪਹਿਲਾਂ ਕ੍ਰਿਸਟਲ ਏਅਰ ਹੋਸਟੈੱਸ ਬਨਣਾ ਚਾਹੁੰਦੀ ਸੀ।

Punjabi Bollywood Tadka
ਇਕ ਟੀ.ਵੀ. ਅਦਾਕਾਰਾ ਹੋਣ ਦੇ ਨਾਲ-ਨਾਲ ਕ੍ਰਿਸਟਲ ਨੂੰ ਟੀ.ਵੀ. ਦੇਖਣਾ ਕਾਫੀ ਪਸੰਦ ਹੈ, ਕ੍ਰਿਸਟਲ ਨੂੰ ਇਹ ਵੀ ਯਾਦ ਹੁੰਦਾ ਹੈ ਕਿ ਕਿਹੜੇ ਸਮੇਂ 'ਤੇ ਕਿਹੜਾ ਪ੍ਰੋਗਰਾਮ ਆ ਰਿਹਾ ਹੈ।

Punjabi Bollywood Tadka
ਜ਼ਿਆਦਾਤਰ ਸਿਤਾਰਿਆਂ ਨੂੰ ਵਿਦੇਸ਼ 'ਚ ਜਾ ਕੇ ਸ਼ਾਪਿੰਗ ਕਰਨਾ ਪਸੰਦ ਹੈ ਪਰ ਉੱਥੇ ਹੀ ਕ੍ਰਿਸਟਲ ਨੂੰ ਮੁੰਬਈ ਦੀਆਂ ਗਲੀਆਂ 'ਚ ਸ਼ਾਪਿੰਗ ਕਰਨਾ ਪਸੰਦ ਹੈ।

Punjabi Bollywood Tadka
ਕ੍ਰਿਸਟਲ ਦੀ ਫਿੱਟਨੈੱਸ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਇਹੀ ਲੱਗਦਾ ਹੋਵੇਗਾ ਕਿ ਕ੍ਰਿਸਟਲ ਡਾਈਟਿੰਗ ਕਰਦੀ ਹੋਵੇਗੀ ਪਰ ਅਜਿਹਾ ਕੁਝ ਵੀ ਨਹੀਂ ਹੈ ਕ੍ਰਿਸਟਲ ਨੂੰ ਸੁਆਦੀ ਭੋਜਨ ਅਤੇ ਜੰਕ ਫੂਡ ਖਾਣਾ ਕਾਫੀ ਪਸੰਦ ਹੈ।

Punjabi Bollywood Tadka
ਕ੍ਰਿਸਟਲ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਣਾ ਪਸੰਦ ਕਰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka


Tags: Krystle DSouzaHappy BirthdayEk Hazaaron Mein Meri Behna HaiBelan Wali BahuBrahmarakshas

About The Author

manju bala

manju bala is content editor at Punjab Kesari