ਮੁੰਬਈ(ਬਿਊਰੋ)— ਪਿਛਲੇ ਕਾਫੀ ਦਿਨਾਂ ਤੋਂ ਕਲਰਜ਼ 'ਤੇ ਟੈਲੀਕਾਸਟ ਹੋਣ ਵਾਲੇ ਏਕਤਾ ਕਪੂਰ ਦੇ ਮਸ਼ਹੂਰ ਸੀਰੀਅਲ 'ਨਾਗਿਨ' ਸੀਰੀਜ਼ ਦੇ ਅਗਲੇ ਭਾਗ ਭਾਵ 'ਨਾਗਿਨ 3' ਦੇ ਬਣਾਏ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ। ਇਸ ਸ਼ੋਅ ਦੇ ਪ੍ਰਸ਼ੰਸਕਾਂ ਨੂੰ ਸਭ ਤੋਂ ਵੱਧ ਉਤਸੁਕਤਾ ਇਸ ਗੱਲ ਦੀ ਸੀ ਕਿ ਇਸ ਵਾਰ ਸ਼ੋਅ 'ਚ 'ਨਾਗਿਨ' ਦਾ ਕਿਰਦਾਰ ਮੌਨੀ ਰਾਏ ਹੀ ਨਿਭਾਵੇਗੀ ਜਾਂ ਕੋਈ ਹੋਰ ਹੀ ਹਸੀਨਾ ਇਸ ਨਵੇਂ ਅਵਤਾਰ 'ਚ ਦਿਖਾਈ ਦੇਵੇਗੀ। ਰਿਪੋਰਟਸ ਮੁਤਾਬਕ ਮੌਨੀ ਨੂੰ 'ਨਾਗਿਨ 3' 'ਚ ਹੌਟ ਹਸੀਨਾ ਕ੍ਰਿਸਟਲ ਡਿਸੂਜ਼ਾ ਰਿਪਲੇਸ ਕਰ ਸਕਦੀ ਹੈ। ਖਬਰਾਂ ਦੀ ਮੰਨੀਏ ਤਾਂ 'ਨਾਗਿਨ' ਦੇ ਤੀਜੇ ਭਾਗ 'ਚ ਏਕਤਾ ਦੀ ਫੇਵਰੇਟ ਕ੍ਰਿਸਟਲ ਡਿਸੂਜ਼ਾ ਦੀ ਐਂਟਰੀ ਹੋ ਸਕਦੀ ਹੈ। ਦੱਸਣਯੋਗ ਹੈ ਕਿ ਕ੍ਰਿਸਟਲ ਆਖਰੀ ਵਾਰ ਏਕਤਾ ਦੇ ਹੀ ਜ਼ੀ ਟੀ. ਵੀ. ਦੇ ਸ਼ੋਅ 'ਬ੍ਰਹਿਮਰਾਕਸ਼ਸ' 'ਚ ਲੀਡ ਰੋਲ 'ਚ ਨਜ਼ਰ ਆਈ ਸੀ।
ਇਹ ਵੀ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਨੂੰ ਕਲਰਜ਼ ਦੇ ਨਵੇਂ ਸ਼ੋਅ 'ਬੇਲਨ ਬਹੂ' ਦਾ ਵੀ ਆਫਰ ਆਇਆ ਹੈ ਪਰ ਹੁਣ ਖਬਰਾਂ ਮੁਤਾਬਕ ਏਕਤਾ ਨੇ ਉਨ੍ਹਾਂ ਨੂੰ 'ਨਾਗਿਨ 3' ਲਈ ਫਾਈਨਲ ਕਰ ਲਿਆ ਹੈ। ਉੱਥੇ ਦੂਜੇ ਪਾਸੇ ਅਦਾ ਖਾਨ ਨੂੰ ਰਿਪਲੇਸ ਕਰਨ ਲਈ ਵੀ ਕਈਆਂ ਨੇ ਆਡੀਸ਼ਨ ਦਿੱਤੇ ਹਨ। ਖਬਰਾਂ ਦੀ ਮੰਨੀਏ ਤਾਂ ਇਸ ਰੋਲ ਲਈ ਤਾਨਿਆ ਸ਼ਰਮਾ ਤੇ ਵਿਦਿਆ ਤਿਵਾੜੀ ਦਾ ਨਾਂ ਸਾਹਮਣੇ ਆਇਆ ਹੈ। ਮੌਨੀ ਰਾਏ ਦੇ ਸ਼ੋਅ 'ਚ ਨਾ ਰਹਿਣ ਦਾ ਅੰਦਾਜ਼ਾ ਇਸ ਲਈ ਵੀ ਸੀ ਕਿਉਂਕਿ ਉਹ ਫਿਲਹਾਲ ਅਕਸ਼ੇ ਕੁਮਾਰ ਨਾਲ ਫਿਲਮ 'ਗੋਲਡ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਉੱਥੇ 'ਗੋਲਡ' ਤੋਂ ਬਾਅਦ ਰਣਬੀਰ ਕਪੂਰ ਤੇ ਆਲੀਆ ਭੱਟ ਸਟਾਰਰ 'ਬ੍ਰਹਿਮਾਸਤਰ' 'ਚ ਵੀ ਮੌਨੀ ਨੂੰ ਲਏ ਜਾਣ ਦੀ ਖਬਰ ਹੈ, ਜਿਸ ਤੋਂ ਸਾਫ ਸੀ ਕਿ ਮੌਨੀ ਅਗਲੇ ਕਈ ਮਹੀਨਿਆਂ ਤੱਕ ਫਿਲਮਾਂ ਦੀ ਸ਼ੂਟਿੰਗ 'ਚ ਹੀ ਬਿਜ਼ੀ ਰਹੇਗੀ।
ਹੁਣ ਇਸ ਗੱਲ ਦੀ ਪੁਸ਼ਟੀ ਹੋ ਹੀ ਗਈ ਹੈ ਕਿ ਮੌਨੀ ਰਾਏ 'ਨਾਗਿਨ 3' ਦਾ ਹਿੱਸਾ ਨਹੀਂ ਹੋਵੇਗੀ। ਸ਼ੋਅ ਦੀ ਨਿਰਮਾਤਾ ਤੇ ਟੀ. ਵੀ. ਇੰਡਸਟਰੀ ਦੀ ਕੁਈਨ ਏਕਤਾ ਕਪੂਰ ਨੇ ਖੁਦ ਆਪਣੇ ਸੋਸ਼ਲ ਹੈਂਡਲ ਇੰਸਟਾਗਰਾਮ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਇਸ ਗੱਲ ਦਾ ਐਲਾਨ ਕਰ ਦਿੱਤਾ ਹੈ ਕਿ ਮੌਨੀ ਰਾਏ ਹੁਣ ਸ਼ੋਅ ਦਾ ਹਿੱਸਾ ਨਹੀਂ ਹੋਵੇਗੀ। ਇਸ ਦੇ ਨਾਲ ਹੀ ਏਕਤਾ ਨੇ ਇਹ ਵੀ ਐਲਾਨ ਕੀਤਾ ਹੈ ਕਿ ਸ਼ੋਅ 'ਚ ਕਾਲੀ ਨਾਗਿਨ 'ਸ਼ੇਸ਼ਾ' ਦਾ ਕਿਰਦਾਰ ਨਿਭਾਅ ਰਹੀ ਅਦਾ ਖਾਨ ਵੀ ਹੁਣ ਸ਼ੋਅ ਨੂੰ ਹਿੱਸਾ ਨਹੀਂ ਹੋਵੇਗੀ। ਏਕਤਾ ਨੇ ਪੋਸਟ 'ਚ ਸਾਫ ਕੀਤਾ ਹੈ ਕਿ ਹੁਣ ਸ਼ੋਅ 'ਚ ਉਹ ਕਿਸੇ ਨਵੀਂ ਅਦਾਕਾਰਾ ਨੂੰ ਲੈ ਕੇ ਆ ਰਹੀ ਹੈ।