FacebookTwitterg+Mail

ਆਪਣੇ ਦੋਸਤਾਂ ਨਾਲ ਮਸਤੀ ਕਰਦੀ ਕੁਝ ਇਸ ਅੰਦਾਜ਼ 'ਚ ਨਜ਼ਰ ਆਈ ਕ੍ਰਿਸਟਲ ਡਿਸੂਜ਼ਾ (ਦੇਖੋ ਤਸਵੀਰਾਂ)

    1/7
02 May, 2017 12:45:52 PM

ਮੁੰਬਈ— ਮਸ਼ਹੂਰ ਟੀ. ਵੀ. ਸੀਰੀਅਲ 'Brahmarakshas' 'ਚ ਰੈਨਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਕ੍ਰਿਸਟਲ ਡਿਸੂਜ਼ਾ ਐਮਸਟਰਡਮ ਸ਼ਹਿਰ 'ਚ ਹਾਲੀਡੇਅ ਮਨ੍ਹਾ ਰਹੀ ਹੈ। ਕ੍ਰਿਸਟਲ ਆਪਣੇ ਦੋਸਤਾਂ ਨਾਲ ਉਥੇ ਕਾਫੀ ਮਸਤੀ ਕਰ ਰਹੀ ਹੈ ਅਤੇ ਉਨ੍ਹਾਂ ਆਪਣੇ ਦੋਸਤਾਂ ਨਾਲ ਮਸਤੀ ਕਰਦੇ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

ਜ਼ਿਕਰਯੋਗ ਹੈ ਕਿ ਕ੍ਰਿਸਟਲ ਡਿਸੂਜ਼ਾ ਨੂੰ ਸੀਰੀਅਲ 'ਏਕ ਹਜ਼ਾਰੋਂ ਮੇਂ ਮੇਰੀ ਬਹਿਨਾ' 'ਚ ਜੀਵੀਕਾ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਪ੍ਰਸ਼ੰਸਕਾਂ 'ਚ ਇਕ ਪਹਿਚਾਣ ਮਿਲੀ ਹੈ। ਕ੍ਰਿਸਟਲ ਨੇ ਆਪਣੀ ਅਦਾਕਾਰੀ ਦਾ ਸਫਰ 2007 'ਚ 'ਕਹੇ ਨਾ ਕਹੇ' ਸੀਰੀਅਲ ਤੋਂ ਸ਼ੁਰੂ ਕੀਤਾ ਸੀ। ਇਸ ਸੀਰੀਅਲ 'ਚ ਵੀ ਪ੍ਰਸ਼ੰਸਕਾਂ ਵੱਲੋਂ ਕ੍ਰਿਸਟਲ ਨੂੰ ਕਾਫੀ ਮਿਲਿਆ ਸੀ। ਇਸ ਤੋਂ ਇਲਾਵਾ 'ਕਿਸ ਦੇਸ਼ ਮੇਂ ਹੈ ਮੇਰਾ ਦਿਲ' , 'ਕਸਤੂਰੀ', 'ਕਿਆ ਦਿਲ ਮੇਂ ਹੈ' ਵਰਗੇ ਟੀ. ਵੀ. ਸ਼ੋਅ 'ਚ ਇਕ ਅਹਿਮ ਭੂਮਿਕਾ 'ਚ ਨਜ਼ਰ ਆ ਚੁੱਕੀ ਹੈ।


Tags: Krystle DSouza Amsterdam Ek Hazaaron Mein Meri Behna Hai enjoyment ਕ੍ਰਿਸਟਲ ਡਿਸੂਜ਼ਾ ਐਮਸਟਰਡਮ