FacebookTwitterg+Mail

'ਸੈਕਰੇਡ ਗੇਮਸ' ਦੀ ਅਦਾਕਾਰਾ ਦਾ ਬੋਲਡ ਸੀਨ ਪੋਰਨ ਸਾਈਟ 'ਤੇ ਹੋਇਆ ਵਾਇਰਲ

kubra sait
07 August, 2018 07:20:50 PM

ਮੁੰਬਈ (ਬਿਊਰੋ)— ਵਿਕ੍ਰਮਾਦਿਤਿਆ ਮੋਟਵਾਨੀ ਤੇ ਅਨੁਰਾਗ ਕਸ਼ਯਪ ਦੀ 'ਸੈਕਰੇਡ ਗੇਮਸ' ਦੇ ਕਿਰਦਾਰ ਲੋਕਾਂ ਦੇ ਦਿਮਾਗ 'ਚ ਵੱਸ ਗਏ ਹਨ। ਨਵਾਜ਼ੁਦੀਨ ਦੇ ਗਣੇਸ਼ ਗਾਇਤੋਂਡੇ ਤੋਂ ਸੈਫ ਅਲੀ ਖਾਨ ਦੇ ਸਰਤਾਜ ਸਿੰਘ ਤਕ ਕਈ ਕਿਰਦਾਰ ਦਰਸ਼ਕਾਂ ਦੀ ਜ਼ੁਬਾਨ 'ਤੇ ਹਨ। ਉਂਝ ਤਾਂ ਨੈੱਟਫਲਿਕਸ ਦੀ ਇਸ ਸੀਰੀਜ਼ ਨਾਲ ਕਈ ਨਵੇਂ ਚਿਹਰਿਆਂ ਨੂੰ ਪਛਾਣ ਮਿਲੀ ਹੈ ਪਰ ਕੁਬਰਾ ਸੈਤ ਨੂੰ ਸਭ ਤੋਂ ਜ਼ਿਆਦਾ ਪਛਾਣ ਮਿਲੀ ਹੈ। 'ਸੈਕਰੇਡ ਗੇਮਸ' 'ਚ ਕੁਬਰਾ ਸੈਤ ਨੇ ਇਕ ਟਰਾਂਸਜ਼ੈਂਡਰ ਦਾ ਕਿਰਦਾਰ ਨਿਭਾਇਆ ਹੈ।Punjabi Bollywood Tadka

ਇਸ ਵੈੱਬ ਸੀਰੀਜ਼ 'ਚ ਆਪਣੇ ਬੋਲਡ ਅੰਦਾਜ਼ ਨੂੰ ਲੈ ਕੇ ਉਸ ਨੇ ਜਿੰਨੀਆਂ ਸੁਰਖੀਆਂ ਬਟੋਰੀਆਂ ਹਨ, ਉਨਾ ਹੀ ਵਿਵਾਦਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ ਪਰ ਇਸ ਵਾਰ ਉਸ ਨੇ ਆਪਣੇ ਨਾਲ ਹੋਏ ਇਕ ਬੇਹੱਦ ਹੈਰਾਨ ਕਰਨ ਵਾਲੇ ਅਨੁਭਵ ਬਾਰੇ ਖੁਲਾਸਾ ਕੀਤਾ ਹੈ।Punjabi Bollywood Tadka

ਕੁਬਰਾ ਨੇ ਦੱਸਿਆ ਕਿ ਉਹ ਇਹ ਦੇਖ ਕੇ ਹੈਰਾਨ ਹੋ ਗਈ ਕਿ ਕਿਸੇ ਨੇ ਉਸ ਨੂੰ 'ਸੈਕਰੇਡ ਗੇਮਸ' ਦੇ ਇਕ ਸੀਨ ਦਾ ਲਿੰਕ ਭੇਜਿਆ ਹੈ। ਇਸ ਲਿੰਕ 'ਚ ਹੈਰਾਨੀ ਦੀ ਗੱਲ ਇਹ ਸੀ ਕਿ ਇਹ ਇਕ ਪੋਰਨ ਸਾਈਟ ਦਾ ਲਿੰਕ ਸੀ।Punjabi Bollywood Tadka

ਇਸ ਤੋਂ ਪਹਿਲਾਂ ਕੁਬਰਾ ਨੇ ਆਪਣੇ ਬੋਲਡ ਸ਼ੂਟ ਬਾਰੇ ਵੀ ਗੱਲ ਕੀਤੀ ਸੀ। ਇਕ ਇੰਟਰਵਿਊ 'ਚ ਉਸ ਨੇ ਦੱਸਿਆ ਸੀ ਕਿ ਅਨੁਰਾਗ ਕਸ਼ਯਪ ਨੇ ਸੀਨ ਸ਼ੂਟ ਕਰਨ ਤੋਂ ਪਹਿਲਾਂ ਉਸ ਨੂੰ ਵ੍ਹਿਸਕੀ ਪੀਣ ਲਈ ਦਿੱਤੀ। ਅਭਿਨੇਤਰੀ ਨੇ ਕਿਹਾ, 'ਉਨ੍ਹਾਂ ਨੇ ਮੇਰੇ ਕੋਲੋਂ ਉਹ ਸੀਨ ਸੱਤ ਵਾਰ ਸ਼ੂਟ ਕਰਵਾਇਆ। ਹਰ ਵਾਰ ਸੀਨ ਤੋਂ ਬਾਅਦ ਉਹ ਮੇਰੇ ਕੋਲ ਆਉਂਦੇ ਤੇ ਕਹਿੰਦੇ ਮੈਂ ਤੈਨੂੰ ਇਹ ਸੀਨ ਕਈ ਵਾਰ ਕਰਨ ਲਈ ਕਹਿ ਰਿਹਾ ਹਾਂ। ਉਸ ਦੇ ਲਈ ਮੁਆਫੀ। ਬਸ ਇਕ ਵਾਰ ਹੋਰ, ਇਕ ਵਾਰ ਹੋਰ... ਇਸ ਲਈ ਤੂੰ ਮੇਰੇ ਨਾਲ ਨਫਰਤ ਨਾ ਕਰਨਾ।'


Tags: Kubra Sait Sacred Games Saif Ali Khan Nawazuddin Siddiqui

Edited By

Rahul Singh

Rahul Singh is News Editor at Jagbani.