FacebookTwitterg+Mail

'ਕੁਛ ਕੁਛ ਹੋਤਾ ਹੈ' ਦਾ ਬਣੇਗਾ ਸੀਕਵਲ, ਜਿਸ 'ਚ ਕਰਨ ਜੌਹਰ ਦੇ ਹੋਣਗੇ ਫੇਵਰੇਟ ਸਟਾਰ!

kuch kuch hota hai 2
11 September, 2018 04:28:51 PM

ਮੁੰਬਈ (ਬਿਊਰੋ)— ਸ਼ਾਹਰੁਖ ਖਾਨ, ਰਾਣੀ ਮੁਖਰਜੀ ਤੇ ਕਾਜੋਲ ਦੀ 90 ਦੇ ਦਹਾਕੇ 'ਚ ਆਈ ਫਿਲਮ 'ਕੁਛ-ਕੁਛ ਹੋਤਾ ਹੈ' ਸੁਪਰਹਿੱਟ ਫਿਲਮ ਹੈ। ਇਸ ਫਿਲਮ ਦੇ ਸੀਕਵਲ ਦੀ ਉਡੀਕ ਕਾਫੀ ਸਮੇਂ ਤੋਂ ਸੀ ਪਰ ਕਰਨ ਨੇ ਕਦੇ ਕੋਈ ਜਵਾਬ ਨਹੀਂ ਦਿੱਤਾ। ਹੁਣ ਲੱਗ ਰਿਹਾ ਹੈ ਕਿ ਕਰਨ ਦੇ ਦਿਲ 'ਚ ਵੀ ਇਸ ਫਿਲਮ ਦੇ ਸੀਕਵਲ ਨੂੰ ਬਣਾਉਣ ਦੀ ਇੱਛਾ ਹੈ। ਹਾਲ ਹੀ 'ਚ ਕਰਨ ਨੂੰ 'ਕਾਲਿੰਗ ਕਰਨ' ਰੇਡੀਓ ਸ਼ੋਅ 'ਚ ਫੈਨ ਨੇ ਕਾਲ ਕੀਤੀ ਤੇ ਉਸ ਨੂੰ ਇਸ ਫਿਲਮ ਬਾਰੇ ਹੀ ਸਵਾਲ ਕੀਤਾ।

Punjabi Bollywood Tadka

ਫੈਨ ਨੇ ਕਿਹਾ ਕਿ ਜੇਕਰ ਅੱਜ ਕਰਨ ਜੌਹਰ ਨੂੰ ਫਿਲਮ 'ਕੁਛ-ਕੁਛ ਹੋਤਾ ਹੈ 2' ਬਣਾਉਣੀ ਹੋਵੇ ਤਾਂ ਉਹ ਕਿਸ-ਕਿਸ ਸਟਾਰ ਨੂੰ ਇਸ 'ਚ ਕਾਸਟ ਕਰਨਗੇ?'' ਇਸ ਦਾ ਜਵਾਬ ਦਿੰਦੇ ਹੋਏ ਕਰਨ ਨੇ ਕਿਹਾ, “ਜੇਕਰ ਅੱਜ ਮੈਂ 'ਕੁਛ-ਕੁਛ ਹੋਤਾ ਹੈ-2' ਸ਼ੁਰੂ ਕਰਦਾ ਹਾਂ ਤਾਂ ਮੈਂ ਉਸ 'ਚ ਰਣਬੀਰ ਕਪੂਰ, ਆਲੀਆ ਭੱਟ ਤੇ ਜਾਨਹਵੀ ਕਪੂਰ ਨੂੰ ਕਾਸਟ ਕਰਨਾ ਪਸੰਦ ਕਰਾਂਗਾ।'' ਆਲੀਆ ਤੇ ਜਾਨਹਵੀ ਨੂੰ ਕਰਨ ਜੌਹਰ ਨੇ ਹੀ ਆਪਣੇ ਬੈਨਰ ਧਰਮਾ ਪ੍ਰੋਡਕਸ਼ਨ ਹੇਠ ਲਾਂਚ ਕੀਤਾ ਸੀ। ਹਾਲ ਹੀ 'ਚ ਕਰਨ ਨੇ ਜਾਨਹਵੀ ਨੂੰ 'ਧੜਕ' ਫਿਲਮ ਨਾਲ ਲਾਂਚ ਕੀਤਾ ਹੈ।

Punjabi Bollywood Tadka

ਇਸ ਤੋਂ ਬਾਅਦ ਕਰਨ ਨੇ ਜਾਨਹਵੀ ਨੂੰ ਅਗਲੀ ਫਿਲਮ 'ਤਖ਼ਤ' ਲਈ ਵੀ ਕਾਸਟ ਕੀਤਾ ਹੈ। ਅਜਿਹਾ ਲੱਗ ਰਿਹਾ ਹੈ ਕਿ ਜਾਨਹਵੀ, ਕਰਨ ਦੀ ਫੇਵਰੇਟ ਲਿਸਟ 'ਚ ਸ਼ਾਮਲ ਹੈ। ਉਂਝ ਰਣਬੀਰ ਕਪੂਰ ਵੀ ਕਰਨ ਦੇ ਫੇਵਰੇਟ ਸਟਾਰ ਹਨ ਜਿਸ ਦਾ ਖੁਲਾਸਾ ਉਨ੍ਹਾਂ ਨੇ ਹਾਲ ਹੀ 'ਚ ਇੰਟਰਵਿਊ ਦੌਰਾਨ ਕੀਤਾ ਹੈ। ਕਰਨ ਜੌਹਰ ਸਟਾਰ ਕਿੱਡਸ ਆਲੀਆ ਤੇ ਜਾਨਹਵੀ ਦਾ ਧਿਆਨ ਆਪਣੇ ਬੱਚਿਆਂ ਦੀ ਤਰ੍ਹਾਂ ਹੀ ਰੱਖਦੇ ਹਨ।

Punjabi Bollywood Tadka


Tags: Ranbir Kapoor Alia Bhatt Janhvi KapoorKuch Kuch Hota Hai 2Sequel Karan Johar

Edited By

Chanda Verma

Chanda Verma is News Editor at Jagbani.