ਮੁੰਬਈ (ਬਿਊਰੋ)— 'ਕੁਛ ਕੁਛ ਹੋਤਾ ਹੈ' ਦੇ 20 ਸਾਲ ਪੂਰੇ ਹੋਣ ਦੀ ਖੁਸ਼ੀ 'ਚ ਬੀਤੇ ਦਿਨ ਕਰਨ ਜੌਹਰ ਵਲੋਂ ਮੁੰਬਈ 'ਚ ਇਕ ਗ੍ਰੈਂਡ ਈਵੈਂਟ ਦਾ ਆਯੋਜਨ ਕੀਤਾ ਗਿਆ, ਜਿੱਥੇ ਬਾਲੀਵੁੱਡ ਦੇ ਕਈ ਸਿਤਾਰੇ ਫਿਲਮ ਦੀ ਸਟਾਰਕਾਸਟ ਦੇ ਇਸ ਜਸ਼ਨ 'ਚ ਸ਼ਾਮਲ ਹੋਏ। ਇਸ ਖਾਸ ਮੌਕੇ ਜਾਨਹਵੀ ਕਪੂਰ ਅਤੇ ਈਸ਼ਾਨ ਖੱਟਰ ਦੀ ਜੋੜੀ ਬੇਹੱਦ ਖੂਬਸੂਰਤ ਨਜ਼ਰ ਆਈ। ਅਯਾਨ ਮੁਖਰਜੀ, ਟਵਿੰਕਲ ਖੰਨਾ, ਵਰੁਣ ਧਵਨ, ਕਰੀਨੇ ਕਪੂਰ, ਸ਼ਵੇਤਾ ਨੰਦਾ, ਸਿਧਾਰਥ ਮਲਹੋਤਾ ਸਮੇਤ ਕਈ ਸਿਤਾਰਿਆਂ ਨੇ ਆਪਣੀ ਮੌਜੂਦਗੀ ਨਾਲ ਇਸ ਪਾਰਟੀ ਨੂੰ ਚਾਰ-ਚੰਨ ਲਗਾਇਆ।