ਮੁੰਬਈ(ਬਿਊਰੋ)- ਦੇਸ਼ ਵਿਚ ਲਾਕਡਾਊਨ ਦੇ ਚਲਦੇ ਬਾਲੀਵੁੱਡ ਅਤੇ ਟੀ.ਵੀ. ਇੰਡਸਟਰੀ ਪੂਰੀ ਤਰ੍ਹਾਂ ਨਾਲ ਬੰਦ ਪਈ ਹੋਈ ਹੈ। ਅਜਿਹੇ ਵਿਚ ਐਕਟਰਸ ਅਤੇ ਕਰੂ ਮੈਂਬਰਸ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ। ਹਾਲ ਹੀ ਵਿਚ ਖਬਰ ਆਈ ਕਿ ਟੀ.ਵੀ. ਐਕਟਰ ਮਨਮੀਤ ਗਰੇਵਾਲ ਨੇ ਆਰਥਿਕ ਤੰਗੀ ਦੇ ਚਲਦੇ ਖੁਦਕੁਸ਼ੀ ਕਰ ਲਈ। ਉਥੇ ਹੀ, ਹੁਣ ‘ਸਸੁਰਾਲ ਸਿਮਰ ਕਾ’ ਦਾ ਫੇਮ ਐਕਟਰ ਆਸ਼ੀਸ਼ ਰਾਏ ਕੋਲ ਖੁੱਦ ਦਾ ਇਲਾਜ ਕਰਾਉਣ ਤੱਕ ਲਈ ਪੈਸੇ ਨਹੀਂ ਹੈ।

ਆਸ਼ੀਸ਼ ਕਾਫ਼ੀ ਦਿਨਾਂ ਤੋਂ ਬੀਮਾਰ ਚੱਲ ਰਹੇ ਹਨ ਅਤੇ ICU ਵਿਚ ਭਰਤੀ ਹੈ। ਉਨ੍ਹਾਂ ਦੇ ਆਰਥਿਕ ਹਾਲਾਤ ਇਨ੍ਹੇ ਖ਼ਰਾਬ ਹਨ ਕਿ ਉਨ੍ਹਾਂ ਨੇ ਫੇਸਬੁੱਕ ਪੋਸਟ ਰਾਹੀਂ ਆਪਣੇ ਫੈਨਜ਼ ਅਤੇ ਜਾਣਕਾਰਾਂ ਵਲੋਂ ਮਦਦ ਮੰਗੀ ਹੈ ਅਤੇ ਪੈਸੇ ਦੇਣ ਲਈ ਕਿਹਾ ਹੈ ਆਸ਼ੀਸ਼ ਰਾਏ ਨੇ ਫੇਸਬੁੱਕ ਪੋਸਟ ਵਿਚ ਲਿਖ ਕੇ ਦੱਸਿਆ ਕਿ ਉਹ ਹੁਣੇ ਉਹ ਡਾਈਲਿਸਿਸ ’ਤੇ ਹਨ ਅਤੇ ਬਹੁਤ ਬੀਮਾਰ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਹੈ ਕਿ ਇਸ ਸਮੇਂ ਉਹ ਆਈ.ਸੀ.ਯੂ. ਵਿਚ ਭਰਤੀ ਹਨ। ਦੂਜੇ ਪੋਸਟ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਡਾਈਲਿਸਿਸ ਲਈ ਉਨ੍ਹਾਂ ਨੂੰ ਜਲਦੀ ਪੈਸਿਆਂ ਦੀ ਜ਼ਰੂਰਤ ਹੈ।

ਦੱਸ ਦੇਈਏ ਕਿ ਇਸ ਸਾਲ ਦੀ ਸ਼ੁਰੂਆਤ ਵਿਚ ਵੀ ਆਸ਼ੀਸ਼ ਬੀਮਾਰੀ ਦੇ ਚਲਦੇ ਹਸਪਤਾਲ ਵਿਚ ਭਰਤੀ ਹੋਏ ਸਨ। ਉਨ੍ਹਾਂ ਦੇ ਸਰੀਰ ਵਿਚ ਕਰੀਬ 9 ਲਿਟਰ ਪਾਣੀ ਜਮਾਂ ਹੋ ਗਿਆ ਸੀ। ਡਾਕਟਰਾਂ ਨੇ ਬੜੀ ਮਿਹਨਤ ਤੋਂ ਬਾਅਦ ਉਨ੍ਹਾਂ ਦੇ ਸਰੀਰ ’ਚੋਂ ਪਾਣੀ ਕੱਢਿਆ ਸੀ ।