FacebookTwitterg+Mail

ਕੁਲਬੀਰ ਝਿੰਜਰ ਦਾ 'ਦਬਦਬਾ' ਸਰਦਾਰਾਂ ਦੇ ਸੁਭਾਅ ਤੇ ਅਣਖਾਂ ਨੂੰ ਕਰਦਾ ਹੈ ਪੇਸ਼

kulbir jhinjer new song dabdaba
24 March, 2019 01:59:42 PM

ਜਲੰਧਰ (ਬਿਊਰੋ) : ਕੁਲਬੀਰ ਝਿੰਜਰ ਨੇ ਆਪਣੇ ਨਵੇਂ ਗੀਤ 'ਦਬਦਬਾ' ਨਾਲ ਦਰਸ਼ਕਾਂ ਦੇ ਦਿਲਾਂ 'ਚ ਮੁੜ ਦਸਤਕ ਦਿੱਤੀ ਹੈ। ਦੱਸ ਦਈਏ ਕਿ ਕੁਲਬੀਰ ਝਿੰਜਰ ਦਾ ਇਹ ਗੀਤ ਸਰਦਾਰਾਂ ਦੇ ਸੁਭਾਅ ਅਤੇ ਅਣਖਾਂ ਨੂੰ ਪੇਸ਼ ਕਰਦਾ ਹੈ। ਕੁਲਬੀਰ ਝਿੰਜਰ ਦੇ ਗੀਤ 'ਦਬਦਬਾ' ਦੇ ਬੋਲ ਖੁਦ ਝਿੰਜਰ ਨੇ ਲਿਖੇ ਹਨ ਅਤੇ ਗੀਤ ਦਾ ਮਿਊਜ਼ਿਕ ਦੀਪ ਜੰਡੂ ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੀ ਵੀਡੀਓ Rupan Bal & Rubal GTR ਵੱਲੋਂ ਤਿਆਰ ਕੀਤੀ ਗਈ ਹੈ।

   ਕੁਲਬੀਰ ਝਿੰਜਰ ਨਿਊ ਸੋਂਗ 'ਦਬਦਬਾ' ਵੀਡੀਓ —  


ਦੱਸ ਦਈਏ ਕਿ 'ਦਬਦਬਾ' ਗੀਤ ਦੀ ਵੀਡੀਓ ਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸ਼ਿੰਗਾਰਿਆ ਗਿਆ ਹੈ। ਵੀਡੀਓ 'ਚ ਕੁਲਬੀਰ ਝਿੰਜਰ ਦੀ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਪਹਿਲਾਂ ਕੁਲਬੀਰ ਝਿੰਜਰ 'ਕੁੜਤੇ ਪਜ਼ਾਮੇ', 'ਗਰਾਰੀ', 'ਕਲਾਸਰੂਮ', 'ਪਟਿਆਲਾ ਸ਼ਾਹੀ ਪੱਗ', 'ਜ਼ਿੰਦ ਮਾਹੀ' ਵਰਗੇ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।


Tags: DabdabaKulbir JhinjerDeep JanduRupan BalPunjabi SongPollywood Celebrity

Edited By

Sunita

Sunita is News Editor at Jagbani.