FacebookTwitterg+Mail

ਕੁਲਦੀਪ ਮੱਲਕੇ ਤੇ ਅਨੀਤਾ ਸਮਾਣਾ ਵਲੋਂ 'ਸਰਕਾਰ' ਗੀਤ ਜਾਰੀ

kuldeep malke anita samana new album relese
10 May, 2017 09:49:27 AM
ਐੱਸ. ਏ. ਐੱਸ. ਨਗਰ— ਹਰਮਨ ਪਿਆਰੇ ਗਾਇਕ ਕੁਲਦੀਪ ਮੱਲਕੇ ਅਤੇ ਅਨੀਤਾ ਸਮਾਣਾ ਵਲੋਂ ਟੀਮ ਮਿਊਜ਼ਿਕ ਰਾਹੀਂ 'ਸਰਕਾਰ' ਗੀਤ ਦੁਆਰਾ ਸਰੋਤਿਆਂ ਦੀ ਕਚਹਿਰੀ 'ਚ ਦਸਤਕ ਦਿੱਤੀ ਗਈ ਹੈ। ਗਾਇਕ ਕੁਲਦੀਪ ਅਨੁਸਾਰ ਇਸ ਗੀਤ ਵਿਚ ਪਤੀ-ਪਤਨੀ ਦੀ ਮਿੱਠੀ ਨੋਕ-ਝੋਕ ਨੂੰ ਸਰਕਾਰਾਂ ਨਾਲ ਜੋੜ ਕੇ ਹਾਸਾ-ਠੱਠਾ ਕੀਤਾ ਗਿਆ ਹੈ। ਇਸ ਦੀ ਵੀਡੀਓ ਵੀ ਜਲਦ ਜਾਰੀ ਕੀਤੀ ਜਾਵੇਗੀ। ਇਸ ਦੇ ਗੀਤਕਾਰ ਗੱਗੂ ਧੂੜਕੋਟ, ਡਾਇਰੈਕਟਰ ਗੁਰਪ੍ਰੀਤ ਗਿੱਲ ਤੇ ਮਿਊਜ਼ਿਕ ਰੈਕਸ ਵੀਡੀਓ ਵਲੋਂ ਦਿੱਤਾ ਗਿਆ ਹੈ।

Tags: Kuldeep MalkeAnita SamanaSarkaarsingerਕੁਲਦੀਪ ਮੱਲਕੇਅਨੀਤਾ ਸਮਾਣਾਗਾਇਕ