FacebookTwitterg+Mail

ਕੁਲਦੀਪ ਮਾਣਕ ਯਾਦਗਾਰੀ 7ਵਾਂ ਸੱਭਿਆਚਾਰਕ ਮੇਲਾ ਅੱਜ

kuldeep manak
30 November, 2018 10:38:45 AM

ਜਲੰਧਰ(ਬਿਊਰੋ)— ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਯਾਦਗਾਰੀ 7ਵਾਂ ਸੱਭਿਆਚਾਰਕ ਮੇਲਾ 30 ਨਵੰਬਰ ਨੂੰ ਅਜੀਤ ਨਗਰ ਦੀ ਭੱਠਾ ਗਰਾਊਂਡ, ਨੇੜੇ ਦੁਰਗਾ ਮੰਦਰ ਕਿਸ਼ਨਪੁਰਾ ਵਿਖੇ ਸਵੇਰੇ 11 ਤੋਂ ਰਾਤ 9 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਬੁੱਧਵਾਰ ਨੂੰ ਮੇਲੇ ਦੇ ਪ੍ਰਬੰਧਕ ਸਾਹਿਬ ਸਿੰਘ ਸਾਬੀ ਤੇ ਮੁੱਖ ਸਹਿਯੋਗੀ ਗਾਇਕ ਬੂਟਾ ਮੁਹੰਮਦ ਨੇ ਜਲੰਧਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ ਡਿਪਟੀ ਕਮਿਸ਼ਨਰ ਪੁਲਸ ਗੁਰਮੀਤ ਸਿੰਘ ਨੂੰ ਮੇਲੇ ਦਾ ਸੱਦਾ-ਪੱਤਰ ਦਿੱਤਾ।


ਮੇਲਾ ਪ੍ਰਬੰਧਕ ਸਾਹਿਬ ਸਿੰਘ ਸਾਬੀ ਤੇ ਤਜਿੰਦਰ ਪਾਲ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ੁੱਕਰਵਾਰ ਸਵੇਰੇ 11 ਵਜੇ ਆਰੰਭ ਹੋਣ ਵਾਲੇ ਕੁਲਦੀਪ ਮਾਣਕ ਯਾਦਗਾਰੀ ਸੱਭਿਆਚਾਰਕ ਮੇਲੇ ਵਿਚ ਅੰਮ੍ਰਿਤ ਮਾਨ, ਗੈਰੀ ਸੰਧੂ, ਪ੍ਰੀਤ ਹਰਪਾਲ, ਕੌਰ ਬੀ., ਬੂਟਾ ਮੁਹੰਮਦ, ਸਰਦੂਲ ਸਿਕੰਦਰ, ਮੁਹੰਮਦ ਸਦੀਕ, ਲਹਿੰਬਰ ਹੁਸੈਨਪੁਰੀ, ਸੁੱਚਾ ਰੰਗੀਲਾ-ਮਿਸ ਸੈਂਡੀ, ਦਲਵਿੰਦਰ ਦਿਆਲਪੁਰੀ, ਪ੍ਰਗਟ ਖਾਨ, ਗੁਰਮੀਤ ਮੀਤ, ਮੋਨੂੰ ਅਰੋੜਾ ਆਦਿ ਫਨਕਾਰ ਆਪਣੇ ਫਨ ਦਾ ਮੁਜ਼ਾਹਰਾ ਕਰਦਿਆਂ ਕੁਲਦੀਪ ਮਾਣਕ ਸਾਹਿਬ ਨੂੰ ਸ਼ਰਧਾ ਦੇ ਫੁੱਲ ਕਰਨਗੇ। ਉਨ੍ਹਾਂ ਕਿਹਾ ਕਿ ਜੈਜ਼ੀ ਬੀ., ਯੁੱਧਵੀਰ ਮਾਣਕ, ਦਿਨੇਸ਼ ਔਲਖ ਤੇ ਗੋਗਾ ਧਾਲੀਵਾਲ ਨੇ ਮੇਲੇ ਦੇ ਆਯੋਜਨ ਵਿਚ ਪੂਰਨ ਸਹਿਯੋਗ ਦਿੱਤਾ ਹੈ। ਪ੍ਰਬੰਧਕਾਂ ਕਿਹਾ ਕਿ ਕਰਵਾਏ ਜਾ ਰਹੇ ਪੂਰਨ ਪਰਿਵਾਰਕ ਸੱਭਿਆਚਾਰਕ ਮੇਲੇ ਵਿਚ ਔਰਤਾਂ ਦੇ ਬੈਠਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਪੁਲਸ ਪ੍ਰਸ਼ਾਸਨ ਵੱਲੋਂ ਮੇਲੇ ਲਈ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਪੁਲਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਤੇ ਡਿਪਟੀ ਕਮਿਸ਼ਨਰ ਪੁਲਸ ਜਲੰਧਰ ਗੁਰਮੀਤ ਸਿੰਘ ਨੂੰ ਮੇਲੇ ਲਈ ਸੱਦਾ-ਪੱਤਰ ਦਿੰਦੇ ਪ੍ਰਬੰਧਕ ਸਾਹਿਬ ਸਿੰਘ ਸਾਬੀ ਤੇ ਗਾਇਕ ਬੂਟਾ ਮੁਹੰਮਦ।


Tags: Kuldeep Manak Death anniversary Manak Diyan Kaliyan Massa Rangarh Dil Nahion Lagda Punjabi Singer

Edited By

Sunita

Sunita is News Editor at Jagbani.