ਜਲੰਧਰ (ਬਿਊਰੋ) : ਵੱਖਰੇ-ਵੱਖਰੇ ਗੀਤਾਂ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾਉਣ ਵਾਲੇ ਜੈਜ਼ੀ ਬੀ ਇਨ੍ਹੀਂ ਦਿਨੀਂ ਆਪਣੇ ਉਸਤਾਦ ਅਤੇ ਕਲੀਆਂ ਦੇ ਬਾਦਸ਼ਾਹ ਨੂੰ ਬੇਹੱਦ ਮਿਸ ਕਰਦੇ ਹਨ। ਅਕਸਰ ਉਹ ਆਪਣੇ ਉਸਤਾਦ ਨੂੰ ਲੈ ਕੇ ਭਾਵੁਕ ਹੋ ਜਾਂਦੇ ਹਨ। ਉਂਝ ਵੀ ਜੈਜ਼ੀ ਬੀ ਨੇ ਗਾਇਕੀ ਦੇ ਅੱਜ ਜਿਸ ਮੁਕਾਮ 'ਤੇ ਹੈ, ਉਨ੍ਹਾਂ ਨੂੰ ਇਸ ਮੁਕਾਮ 'ਤੇ ਪਹੁੰਚਾਉਣ ਵਾਲੇ ਕੁਲਦੀਪ ਮਾਣਕ ਹੀ ਸਨ। ਇਸ ਲਈ ਜੈਜ਼ੀ ਬੀ ਦਾ ਆਪਣੇ ਗੁਰੂ ਲਈ ਮਾਣ ਤੇ ਸਤਿਕਾਰ ਹਮੇਸ਼ਾ ਉਨ੍ਹਾਂ ਦੇ ਦਿਲ 'ਚ ਰਹਿੰਦਾ ਹੈ। ਕੁਲਦੀਪ ਮਾਣਕ ਤੋਂ ਉਨ੍ਹਾਂ ਨੇ ਗਾਇਕੀ ਦੇ ਗੁਣ ਲਏ ਸਨ। ਇਸੇ ਲਈ ਖੁਸ਼ੀ ਦਾ ਕੋਈ ਵੀ ਮੌਕਾ ਹੋਵੇ ਤਾਂ ਉਹ ਆਪਣੇ ਉਸਤਾਦ ਨੂੰ ਯਾਦ ਕਰਨਾ ਨਹੀਂ ਭੁੱਲਦੇ। ਜੈਜ਼ੀ ਬੀ ਕੁਲਦੀਪ ਮਾਣਕ ਨੂੰ ਯਾਦ ਕਰਕੇ ਅਕਸਰ ਭਾਵੁਕ ਵੀ ਹੋ ਜਾਂਦੇ ਹਨ। ਹਾਲ ਹੀ 'ਚ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕੁਲਦੀਪ ਮਾਣਕ ਨੂੰ ਯਾਦ ਕਰ ਰਹੇ ਹਨ।
ਦੱਸ ਦੇਈਏ ਕਿ ਇਸ ਵੀਡੀਓ 'ਚ ਜੈਜ਼ੀ ਬੀ ਜਿਮ 'ਚ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਜੈਜ਼ੀ ਬੀ ਅੰਮ੍ਰਿਤ ਮਾਨ ਦੇ ਗੀਤ ਦਾ ਅਨੰਦ ਮਾਣਦੇ ਨਜ਼ਰ ਆ ਰਹੇ ਹਨ। ਇਸ ਗੀਤ 'ਚ ਉਹ ਕੁਲਦੀਪ ਮਾਣਕ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਉਨ੍ਹਾਂ ਨੇ ਕੁਲਦੀਪ ਮਾਣਕ ਦਾ ਇਕ ਟੈਟੂ ਵੀ ਆਪਣੀ ਬਾਂਹ 'ਤੇ ਬਣਵਾਇਆ ਹੋਇਆ ਹੈ।