FacebookTwitterg+Mail

ਕੁਲਵਿੰਦਰ ਬਿੱਲਾ ਦੇ ਗੀਤ 'ਰੂੰ ਵਰਗੀ' ਨੇ ਸਰੋਤਿਆਂ ਦਾ ਦਿਲ ਮੋਹਿਆ, ਮਿਲੇ 4 ਮਿਲੀਅਨ Views

21 March, 2017 03:44:03 PM
ਜਲੰਧਰ - ਕੁਲਵਿੰਦਰ ਬਿੱਲਾ ਅੱਜ ਦੇ ਦੌਰ ਦਾ ਉਹ ਗਾਇਕ ਹੈ ਜਿਸ ਦੇ ਗੀਤਾਂ ਨੂੰ ਹਮੇਸ਼ਾ ਹੀ ਨੌਜਵਾਨ ਵਰਗ ਉਡੀਕਦਾ ਰਹਿੰਦਾ ਹੈ। ਉਸ ਦੇ ਨਵੇਂ ਗੀਤ 'ਰੂੰ ਵਰਗੀ' ਨੇ ਵੀ ਉਹੋ ਇਤਿਹਾਸ ਦੁਹਰਾਇਆ ਜੋ 'ਅੱਖ ਭੂਆ ਤੋਂ ਬਚਾ ਕੇ', 'ਉਹਨੂੰ ਪਤਾ ਕੋਠੇ 'ਤੇ ਕਿਉਂ ਸੀ ਚੜ੍ਹਦਾ' ਨੇ ਬਣਾਇਆ ਸੀ। ਲੋਕਧੁਨ ਵਲੋਂ ਰਿਲੀਜ਼ ਕੀਤੇ ਗਏ ਇਸ ਗੀਤ ਦੇ ਬੋਲ ਸ਼ਿਵਜੋਤ ਨੇ ਲਿਖੇ ਹਨ, ਜਦਕਿ ਸੰਗੀਤ ਜੱਸੀ ਐਕਸ ਨੇ ਬਹੁਤ ਹੀ ਖੂਬਸੂਰਤ ਧੁਨਾਂ ਨਾਲ ਤਿਆਰ ਕੀਤਾ ਹੈ। ਕੁਲਵਿੰਦਰ ਬਿੱਲਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਮੁੱਚੀ ਟੀਮ ਨੇ ਜਿਸ ਸੋਚ ਨਾਲ ਮਿਹਨਤ ਕੀਤੀ ਸੀ, ਬਿਲਕੁਲ ਉਸੇ ਤਰ੍ਹਾਂ ਦਾ ਹੀ ਨਤੀਜਾ ਵੀ ਮਿਲਿਆ ਹੈ। ਕੁਲਵਿੰਦਰ ਬਿੱਲਾ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ 'ਚ ਆਪਣੇ ਪਿਆਰੇ ਸਰੋਤਿਆਂ ਲਈ ਹੋਰ ਵੀ ਗੀਤ ਲੈ ਕੇ ਹਾਜ਼ਰ ਹੋਵੇਗਾ।
ਦੱਸ ਦਈਏ ਆਪਣੇ ਹਿੱਟ ਗੀਤਾਂ ਨਾਲ ਚਰਚਾ 'ਚ ਆਏ ਗਾਇਕ ਕੁਲਵਿੰਦਰ ਬਿੱਲੇ ਦਾ ਨਵਾਂ ਸਿੰਗਲ ਟਰੈਕ 'ਰੂੰ ਵਰਗੀ' 7 ਮਾਰਚ ਨੂੰ ਯੂ.ਟਿਊਬ 'ਤੇ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਕੰਪਨੀ ਲੋਕਧੁਨ ਵੱਲੋਂ ਰਿਲੀਜ਼ ਕੀਤਾ ਹੈ। ਇਸ ਦਾ ਵੀਡੀਓ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜਨਵਰੀ ਨੂੰ ਰਿਲੀਜ਼ ਹੋਏ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦੇ ਗੀਤ 'ਅੰਗਰੇਜ਼ੀ ਵਾਲੀ ਮੈਡਮ' ਨੂੰ ਹੁਣ ਤਕ ਯੂ.ਟਿਊਬ 'ਤੇ 1 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

Tags: Kulwinder Billa roo wargi 4 million viewsਕੁਲਵਿੰਦਰ ਬਿੱਲਾ ਰੂੰ ਵਰਗੀ 4 ਮਿਲੀਅਨ ਵਿਊਜ਼

About The Author

Anuradha Sharma

Anuradha Sharma is News Editor at Jagbani.