FacebookTwitterg+Mail

ਟਾਪ ਗਾਇਕਾਂ ਨੇ 2018 ’ਚ ਆਰੀਅਨਜ਼ ਦੇ ਵਿਦਿਆਰਥੀਆਂ ਦਾ ਕੀਤਾ ਮਨੋਰੰਜਨ

kulwinder billa and gippy grewal
30 December, 2018 09:56:37 AM

ਮੋਹਾਲੀਮੁੰਬਈ (ਬਿਊਰੋ) : ਸਾਲ 2018 ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ੍ਹ ਦੇ ਵਿਦਿਆਰਥੀਆਂ ਅਤੇ ਸਟਾਫ ਲਈ ਸੁਨਹਿਰਾ ਸਾਲ ਰਿਹਾ। ਆਰੀਅਨਜ਼ ਨੇ ਸਿੱਖਿਆ ਪਾਰਟਨਰ ਦੇ ਤੌਰ ’ਤੇ ਚੰਡੀਗੜ੍ਹ ਟੂਰਿਜ਼ਮ ਦੇ ਸਹਿਯੋਗ ਨਾਲ 3 ਰੋਜ਼ਾ ਰੋਜ਼ ਫੈਸਟੀਵਲ ਦਾ ਆਯੋਜਨ ਕੀਤਾ। ਜਿੱਥੇ ਪ੍ਰਸਿੱਧ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ, ਗਿੱਪੀ ਗਰੇਵਾਲ ਅਤੇ ਬਾਲੀਵੁੱਡ ਗਾਇਕ ਅੰਕਿਤ ਤਿਵਾੜੀ ਨੇ ਸੰਗੀਤ ਦੀ ਸ਼ਾਮ ’ਚ ਰੰਗ ਬੰਨ੍ਹਿਆ। ਇਸ ਤੋਂ ਇਲਾਵਾ ਆਰੀਅਨਜ਼ ਨੇ ਮੰਨੀ-ਪ੍ਰਮੰਨੀ ਸੰਗੀਤ ਕੰਪਨੀ ਈ. ਵਾਈ. ਪੀ. ਕ੍ਰਿਏਸ਼ਨਸ ਨਾਲ ਕ੍ਰਾਸਬਲੇਡ ਦਾ ਆਯੋਜਨ ਕੀਤਾ ਜਿਸ ਵਿਚ ਹੰਸ ਰਾਜ ਹੰਸ, ਨਵਰਾਜ ਹੰਸ, ਪਰਮੀਸ਼ ਵਰਮਾ, ਮੰਜ ਮਿਊਜ਼ਿਕ, ਸੁਨੰਦਾ ਸ਼ਰਮਾ, ਬੀਪ੍ਰਾਕ, ਅਰਮਾਨ ਬੇਦਿਲ, ਸੱਜਣ ਅਦੀਬ, ਗੁਰਨਜ਼ਰ ਚੱਠਾ, ਜੈਸਮੀਨ ਸੈਂਡਲਸ, ਡੀਜੇ ਫਲੋ, ਸਾਰਾ ਗੁਰਪਾਲ ਆਦਿ ਪੰਜਾਬ ਦੇ ਕਲਾਕਾਰਾਂ ਨੇ ਸਮਾਂ ਬਨ੍ਹਿਆ।
ਸ਼ਿਵਜੋਤ, ਰਾਜਵੀਰ ਜਵੰਧਾ, ਮਿਸ ਪੂਜਾ, ਸੱਜਣ ਅਦੀਬ, ਬੈਨਟ ਦੁਸਾਂਝ, ਮੋਂਟੀ ਅਤੇ ਵਾਰਿਸ, ਅਕਾਲ, ਸਿਸਟਰ ਗਿੱਲ, ਜੀਤ ਜਗਜੀਤ, ਰਾਣਾ ਰਣਬੀਰ, ਪ੍ਰਦੀਪ ਸਰਾਂ ਆਦਿ ਸਮੇਤ ਬਾਲੀਵੁੱਡ ਤੇ ਪਾਲੀਵੁੱਡ ਦੇ ਮਸ਼ਹੂਰ ਕਲਾਕਾਰਾਂ ਨੇ ਆਰੀਅਨਜ਼ ਦੇ ਵੱਖ-ਵੱਖ ਪ੍ਰੋਗਰਾਮਾਂ ਵਿਚ ਵਿਦਿਆਰਥੀਆਂ ਨੂੰ ਮਸ਼ਹੂਰ ਗੀਤਾਂ ’ਤੇ ਝੂਮਣ ਲਈ ਮਜਬੂਰ ਕੀਤਾ।


Tags: Aryans Group of Colleges Kulwinder Billa Gippy Grewal Chandigarh Ankit Tiwari Jasmine Sandlas Sara Gurpal Punjabi Singer

Edited By

Sunita

Sunita is News Editor at Jagbani.