FacebookTwitterg+Mail

ਸ਼ਿਪਰਾ ਗੋਇਲ ਅਤੇ ਕੁਲਵਿੰਦਰ ਬਿੱਲਾ ਲੈ ਕੇ ਆ ਰਹੇ ਹਨ 'ਅੰਗਰੇਜ਼ੀ ਵਾਲੀ ਮੈਡਮ 2'

kulwinder billa and shipra goyal
03 October, 2019 01:43:19 PM

ਜਲੰਧਰ (ਬਿਊਰੋ) — 'ਅੰਗਰੇਜ਼ੀ ਵਾਲੀ ਮੈਡਮ' ਪੰਜਾਬੀ ਇੰਡਸਟਰੀ ਦੇ ਸਭ ਤੋਂ ਬਿਹਤਰੀਨ ਡਿਊਟ ਗੀਤਾਂ 'ਚੋਂ ਇਕ ਹੈ। ਇਸ ਗੀਤ ਨੇ ਯਕੀਨਨ ਇੰਡਸਟਰੀ 'ਚ ਦੁਬਾਰਾ ਡਿਊਟ ਗੀਤਾਂ ਦਾ ਦੌਰ ਸ਼ੁਰੂ ਕੀਤਾ। ਹੁਣ ਸ਼ਿਪਰਾ ਗੋਇਲ ਅਤੇ ਕੁਲਵਿੰਦਰ ਬਿੱਲਾ ਦੀ ਹਿੱਟ ਜੋੜੀ ਡਾ. ਜ਼ਿਊਸ ਨਾਲ ਦੁਬਾਰਾ ਇਕੱਠੇ ਨਜ਼ਰ ਆਉਣ ਵਾਲੇ ਹਨ। ਦਰਅਸਲ, ਸ਼ਿਪਰਾ ਗੋਇਲ ਅਤੇ ਕੁਲਵਿੰਦਰ ਬਿੱਲਾ ਦੀ ਹਿੱਟ ਜੋੜੀ 'ਅੰਗਰੇਜ਼ੀ ਵਾਲੀ ਮੈਡਮ 2' ਨਾਲ ਬਹੁਤ ਜਲਦ ਰੂ-ਬ-ਰੂ ਹੋਣ ਜਾ ਰਹੇ ਹਨ।


ਦੱਸ ਦਈਏ ਕਿ ਇਸ ਗੀਤ ਦੀ ਵੀਡੀਓ ਦਾ ਸ਼ੂਟ ਪਹਿਲਾਂ ਰੋਪੜ ਦੇ ਨੇੜੇ ਹੋ ਚੁੱਕਾ ਹੈ। ਇਸ ਬਾਰੇ ਗੱਲ ਕਰਦਿਆਂ ਸ਼ਿਪਰਾ ਗੋਇਲ ਨੇ ਕਿਹਾ, ਅੰਗਰੇਜ਼ੀ ਵਾਲੀ ਮੈਡਮ ਮੇਰੇ ਮਨਪਸੰਦ ਗੀਤਾਂ 'ਚੋਂ ਇਕ ਹੈ। ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਲੋਕ ਹਾਲੇ ਵੀ ਮੈਨੂੰ 'ਅੰਗਰੇਜ਼ੀ ਵਾਲੀ ਮੈਡਮ' ਕਹਿੰਦੇ ਹਨ ਅਤੇ ਹੁਣ ਉਸੇ ਟੀਮ ਨਾਲ ਦੋਬਾਰਾ ਕੰਮ ਕਰਕੇ ਬਹੁਤ ਵਧੀਆ ਲੱਗਿਆ। ਅਸੀਂ ਗੀਤ ਨੂੰ ਹੋਰ ਬਿਹਤਰ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਮੈਂ ਬੱਸ ਉਮੀਦ ਕਰਦੀ ਹਾਂ ਕਿ ਦਰਸ਼ਕ ਇਸ ਟਰੈਕ ਨੂੰ ਵੀ ਪਸੰਦ ਕਰਨਗੇ। ਜਿਵੇਂ ਕਿ ਉਨ੍ਹਾਂ ਨੇ ਹਮੇਸ਼ਾ ਮੇਰੇ ਗੀਤਾਂ ਨੂੰ ਪਸੰਦ ਕੀਤਾ ਹੈ।

ਉਥੇ ਹੀ ਕੁਲਵਿੰਦਰ ਬਿੱਲਾ ਨੇ ਕਿਹਾ, “ਮੈਂ ਆਪਣੇ ਕਰੀਅਰ 'ਚ ਬਹੁਤ ਜ਼ਿਆਦਾ ਡਿਊਟ ਨੰਬਰ ਨਹੀਂ ਕੀਤੇ ਪਰ 'ਅੰਗਰੇਜ਼ੀ ਵਾਲੀ ਮੈਡਮ' ਗੀਤ ਨੂੰ ਜੋ ਪਿਆਰ ਮਿਲਿਆ ਉਹ ਅਵਿਸ਼ਵਾਸ਼ਯੋਗ ਹੈ। ਇਸ ਤੋਂ ਇਲਾਵਾ ਗੀਤ ਦੇ ਸੰਗੀਤ ਨਿਰਦੇਸ਼ਕ ਡਾ ਜ਼ਿਊਸ ਨੇ ਕਿਹਾ,“ਸ਼ਿਪਰਾ ਗੋਇਲ ਅਤੇ ਕੁਲਵਿੰਦਰ ਬਿੱਲਾ ਦੋਵੇਂ ਸੁਰੀਲੀ ਆਵਾਜ਼ ਦੇ ਮਾਲਕ ਹਨ ਅਤੇ ਇਕੱਠੇ ਮਿਲ ਕੇ ਲੋਕਾਂ ਦੇ ਦਿਲ 'ਤੇ ਆਪਣੀ ਆਵਾਜ਼ ਦਾ ਜਾਦੂ ਕਰਨਗੇ।


Tags: Kulwinder BillaAngreji Wali Madam 2Shipra GoyalPunjabi Singer

Edited By

Sunita

Sunita is News Editor at Jagbani.