ਜਲੰਧਰ (ਬਿਊਰੋ) — ਪੰਜਾਬੀ ਸੰਗੀਤ ਜਗਤ ਦੇ ਨਾਲ-ਨਾਲ ਫਿਲਮ ਇੰਡਸਟਰੀ 'ਚ ਮੱਲਾਂ ਮਾਰਨ ਵਾਲੇ ਗਾਇਕ ਕੁਲਵਿੰਦਰ ਬਿੱਲਾ ਅੱਜ ਆਪਣਾ 36ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 2 ਫਰਵਰੀ 1984 ਨੂੰ ਮਾਨਸਾ 'ਚ ਹੋਇਆ ਸੀ। ਕੁਲਵਿੰਦਰ ਬਿੱਲਾ ਪੰਜਾਬੀ ਇੰਡਸਟਰੀ 'ਚ ਬਹੁਤ ਵਧੀਆ ਪਛਾਣ ਰੱਖਦੇ ਹਨ। ਕੁਲਵਿੰਦਰ ਬਿੱਲਾ ਦਾ ਨਾਂ ਪੰਜਾਬ ਅਜੋਕੇ ਗਾਇਕਾਂ 'ਚ ਆਉਂਦਾ ਹੈ। ਉਨ੍ਹਾਂ ਦੇ ਹਰੇਕ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਕੁਲਵਿੰਦਰ ਬਿੱਲਾ ਪੰਜਾਬੀ ਇੰਡਸਟਰੀ 'ਚ ਬਹੁਤ ਹੀ ਵੱਡਾ ਨਾਂ ਹੈ ਅਤੇ ਉਹ ਆਪਣੇ-ਆਪ 'ਚ ਇਕ ਬ੍ਰਾਂਡ ਬਣ ਚੁੱਕੇ ਹਨ। ਲੋਕਾਂ ਨੂੰ ਉਨ੍ਹਾਂ ਦੇ ਹਰੇਕ ਨਵੇਂ ਆਉਣ ਵਾਲੇ ਗੀਤ ਦੀ ਬਹੁਤ ਹੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ। ਇਕ ਇੰਟਰਵਿਊ ਦੌਰਾਨ ਕੁਲਵਿੰਦਰ ਬਿੱਲਾ ਨੇ ਕਿਹਾ ਸੀ, ''ਮੈਂ ਕਾਫੀ ਸੰਘਰਸ਼ ਤੋਂ ਬਾਅਦ ਇਹ ਬੁਲੰਦੀਆਂ ਹਾਸਲ ਕੀਤੀਆਂ ਹਨ। ਮੇਰੀ ਜ਼ਿੰਦਗੀ 'ਚ ਕਈ ਉਤਰਾਅ ਚੜਾਅ ਆਏ ਸਨ ਪਰ ਮੈਂ ਹਿੰਮਤ ਨਹੀਂ ਹਾਰੀ ਤੇ ਲਗਾਤਾਰ ਮਿਹਨਤ ਜਾਰੀ ਰੱਖੀ, ਜਿਸ ਦੇ ਸਦਕਾ ਅੱਜ ਮੈਂ ਇਸ ਮੰਜਲ 'ਤੇ ਹਾਂ।'' ਕੁਲਵਿੰਦਰ ਬਿੱਲਾ ਦੇ ਜੀਵਨ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਮਾਜ ਦੇ ਲੋਕ ਆਪਣੇ ਮਤਲਬ ਲਈ ਕਿਸੇ ਨਾਲ ਵੱਡੇ ਤੋਂ ਵੱਡਾ ਧੋਖਾ ਕਰਨ ਤੋਂ ਨਹੀਂ ਡਰਦੇ ਪਰ ਜੇਕਰ ਆਪਾਂ ਮਿਹਨਤ ਕਰਨਾ ਨਹੀਂ ਛੱਡਦੇ ਤਾਂ ਪਰਮਾਤਮਾ ਆਪਣੇ ਚੰਗੇ ਦਿਨ ਜ਼ਰੂਰ ਲਿਆਉਂਦਾ ਹੈ ਅਤੇ ਇਕ ਦਿਨ ਆਪਾ ਬੁਲੰਦੀਆਂ ਨੂੰ ਜ਼ਰੂਰ ਛੂਹ ਲੈਂਦੇ ਹਾਂ। ਦੱਸ ਦਈਏ ਕਿ ਪਿਛਲੇ ਸਾਲ ਕੁਲਵਿੰਦਰ ਬਿੱਲਾ ਦੀ 'ਪ੍ਰਾਹੁਣਾ' ਫਿਲਮ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਕੁਲਵਿੰਦਰ ਬਿੱਲਾ 'ਸੂਬੇਦਾਰ ਜੋਗਿੰਦਰ ਸਿੰਘ' 'ਚ ਵੀ ਨਜ਼ਰ ਆ ਚੁੱਕੇ ਹਨ।