ਜਲੰਧਰ— ਆਪਣੀ ਗਾਇਕੀ ਨਾਲ ਲੱਖਾਂ ਲੋਕਾਂ ਨੂੰ ਆਪਣਾ ਫੈਨ ਬਣਾ ਚੁਕੇ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੂੰ ਫੇਸਬੁੱਕ 'ਤੇ ਜ਼ਬਰਦਸਤ ਝਟਕਾ ਲੱਗਾ ਹੈ। ਦਰਅਸਲ ਕੁਲਵਿੰਦਰ ਬਿੱਲਾ ਦਾ ਫੇਸਬੁੱਕ ਪੇਜ ਕਿਸੇ ਨੇ ਹੈਕ ਕਰਕੇ ਡਿਲੀਟ ਕਰ ਦਿੱਤਾ ਸੀ, ਜਿਸ ਨੂੰ ਲਗਭਗ 19 ਲੱਖ ਲੋਕਾਂ ਨੇ ਲਾਈਕ ਕੀਤਾ ਸੀ। ਕੁਲਵਿੰਦਰ ਨੇ ਦੱਸਿਆ ਕਿ ਇਹ ਪੇਜ ਉਸ ਦੀ 4 ਸਾਲ ਦੀ ਮਿਹਨਤ ਨੂੰ ਦਰਸਾਉਂਦਾ ਸੀ, ਜਿਸ ਨੂੰ ਕਿਸੇ ਨੇ ਡਿਲੀਟ ਕਰ ਦਿੱਤਾ।
ਕੁਲਵਿੰਦਰ ਬਿੱਲਾ ਨੇ ਇਸ ਸਬੰਧੀ ਰਿਪੋਰਟ ਵੀ ਦਰਜ ਕਰਵਾਈ ਹੈ। ਉਸ ਦਾ ਕਹਿਣਾ ਹੈ ਕਿ ਫੇਸਬੁੱਕ ਪੇਜ 'ਤੇ ਜੁੜਿਆ ਇਕ-ਇਕ ਸ਼ਖਸ ਉਸ ਦਾ ਸੱਚਾ ਫੈਨ ਸੀ ਤੇ ਇਨ੍ਹਾਂ ਫੈਨਜ਼ ਦੇ ਦੂਰ ਹੋਣ ਦਾ ਉਸ ਨੂੰ ਡੂੰਘਾ ਝਟਕਾ ਲੱਗਾ ਹੈ। ਕੁਲਵਿੰਦਰ 'ਟਾਈਮ ਟੇਬਲ', '12 ਮਹੀਨੇ', ਡੀ. ਜੇ. ਵੱਜਦਾ' ਤੇ 'ਸੁੱਚਾ ਸੂਰਮ' ਵਰਗੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁਕੇ ਹਨ। ਉਨ੍ਹਾਂ ਦੇ ਅਗਾਮੀ ਰਿਲੀਜ਼ ਹੋਣ ਵਾਲੇ ਗੀਤ ਦਾ ਨਾਂ 'ਅੰਟੀਨਾ' ਹੈ, ਜੋ ਬਹੁਤ ਜਲਦ ਸਰੋਤਿਆਂ ਦੀ ਕਚਿਹਰੀ 'ਚ ਪਹੁੰਚ ਜਾਵੇਗਾ।