FacebookTwitterg+Mail

ਕੁਲਵਿੰਦਰ ਬਿੱਲੇ ਦਾ ਨਵਾਂ ਸਿੰਗਲ ਟਰੈਕ 'ਕੋਹਿਨੂਰ' ਰਿਲੀਜ਼

kulwinder billa kohinoor
21 June, 2018 11:42:31 AM

ਜਲੰਧਰ(ਸੋਮ)— ਸਿੰਗਲ ਟਰੈਕ 'ਮੇਰੇ ਯਾਰ', 'ਟਾਈਮ ਟੇਬਲ-2', 'ਖੋਹ ਨਾ ਬੈਠੀ', 'ਸੁੱਚਾ ਸੁਰਮਾ', 'ਕਾਲੇ ਰੰਗ ਦਾ ਯਾਰ', 'ਸੰਗਦੀ ਸੰਗਦੀ' ਤੋਂ ਇਲਾਵਾ ਹੋਰਨਾਂ ਆਪਣੇ ਹਿੱਟ ਗੀਤਾਂ ਨਾਲ ਚਰਚਾ 'ਚ ਆਏ ਗਾਇਕ ਕੁਲਵਿੰਦਰ ਬਿੱਲਾ ਦਾ ਨਵਾਂ ਸਿੰਗਲ ਟਰੈਕ 'ਕੋਹਿਨੂਰ' ਅੱਜ ਪੰਜਾਬ ਦੀ ਮਸ਼ਹੂਰ ਕੰਪਨੀ ਵ੍ਹਾਈਟ ਹਿੱਲ ਵੱਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਜਾਣਕਾਰੀ ਦਿੰਦਿਆਂ ਕੁਲਵਿੰਦਰ ਬਿੱਲਾ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਦਿ ਬੌਸ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਰਿੱਕੀ ਖਾਨ ਨੇ ਹੈ। ਇਸ ਸਿੰਗਲ ਟਰੈਕ ਦਾ ਵੀਡੀਓ ਸੁੱਖ ਸੰਘੇੜਾ ਵੱਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਚਲਾਇਆ ਗਿਆ ਹੈ।


Tags: KohinoorKulwinder BillaSukh SangheraHardeep MaanRicky Khan

Edited By

Sunita

Sunita is News Editor at Jagbani.