FacebookTwitterg+Mail

ਕੁਲਵਿੰਦਰ ਬਿੱਲਾ ਦਾ ਸਿੰਗਲ ਟਰੈਕ 'ਅਨਟੀਨਾ' ਹੋਇਆ ਰਿਲੀਜ਼ (ਵੀਡੀਓ)

12 October, 2016 04:28:53 PM
ਜਲੰਧਰ— 'ਅੱਖ ਭੂਆ ਤੋਂ ਬਚਾ ਕੇ', 'ਖੋਹ ਨਾ ਬੈਠਾਂ', '12 ਮਹੀਨੇ' ਤੋਂ ਇਲਾਵਾ ਹੋਰ ਆਪਣੇ ਹਿੱਟ ਗੀਤਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲਾ ਗਾਇਕ ਕੁਲਵਿੰਦਰ ਬਿੱਲਾ ਦਾ ਸਿੰਗਲ ਟਰੈਕ 'ਅਨਟੀਨਾ' ਅੱਜ ਪੰਜਾਬ ਦੀ ਮਸ਼ਹੂਰ ਕੰਪਨੀ ਸਪੀਡ ਰਿਕਾਰਡਸ ਵਲੋਂ ਰਿਲੀਜ਼ ਕੀਤਾ ਗਿਆ। ਗਾਇਕ ਕੁਲਵਿੰਦਰ ਬਿੱਲਾ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਗੈਗ ਸਟੂਡੀਓ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਮੱਟ ਸ਼ੇਰੋਵਾਲੀਆ ਨੇ।
ਇਸ ਸਿੰਗਲ ਟਰੈਕ ਦੀ ਵੀਡੀਓ ਪ੍ਰੇਮ ਸਿੰਘ ਵਲੋਂ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤੀ ਗਈ ਹੈ, ਜੋ ਕਿ 12 ਅਕਤੂਬਰ ਨੂੰ ਪੀ. ਟੀ. ਸੀ. ਪੰਜਾਬੀ, ਪੀ. ਟੀ. ਸੀ. ਚੱਕ ਦੇ ਤੋਂ ਇਲਾਵਾ ਯੂਟਿਊਬ 'ਤੇ ਵੀ ਚਲਾਈ ਜਾ ਰਹੀ ਹੈ।

Tags: ਕੁਲਵਿੰਦਰ ਬਿੱਲਾ ਅਨਟੀਨਾ Kulwinder Billa Antenna