FacebookTwitterg+Mail

ਭਾਵੁਕ ਕਰਦਾ ਹੈ ਕੁਲਵਿੰਦਰ ਬਿੱਲਾ ਦਾ ਗੀਤ 'ਪਾਪ'(ਵੀਡੀਓ)

kulwinder billa new song paap
22 July, 2019 03:31:29 PM

ਜਲੰਧਰ (ਬਿਊਰੋ) - ਆਪਣੇ ਹਿੱਟ ਗੀਤਾਂ ਰਾਹੀ ਹਰ ਦਿਲ ਅਜ਼ੀਜ ਗਾਇਕ ਬਣੇ ਕੁਲਵਿੰਦਰ ਬਿੱਲਾ ਨੇ ਅੱਜ ਆਪਣਾ ਨਵਾਂ ਗੀਤ 'ਪਾਪ' ਰਿਲੀਜ਼ ਕੀਤਾ ਹੈ। ਕੁਲਵਿੰਦਰ ਬਿੱਲਾ ਵੱਲੋਂ ਵੱਖਰੇ ਅੰਦਾਜ਼ 'ਚ ਗਾਏ ਇਸ ਗੀਤ ਨੂੰ ਗੀਤਕਾਰ ਫਤਿਹ ਸ਼ੇਰਗਿੱਲ ਨੇ ਲਿਖਿਆ ਹੈ।ਜਦਕਿ ਮਿਊਜ਼ਿਕ ਗੈਗ ਸਟੂਡੀਓ ਨੇ ਤਿਆਰ ਕੀਤਾ ਹੈ।ਇਸ ਗੀਤ ਦੀ ਵੀਡੀਓ ਨਵਜੀਤ ਬੁੱਟਰ ਨੇ ਬਣਾਈ ਹੈ।ਸਪੀਡ ਰਿਕਾਰਡਜ਼ ਦੇ ਬੈਨਰ ਹੇਠ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਸਰੋਤਿਆ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਕੁਲਵਿੰਦਰ ਨੇ ਬਿੱਲਾ ਇਸ ਤੋਂ ਪਹਿਲਾ 'ਲਾਈਟ ਵੈਟ', 'ਟਾਈਮ ਟੇਬਲ', 'ਅੰਗਰਜੀ ਵਾਲੀ ਮੈਡਮ', 'ਮੇਰੇ ਯਾਰ', 'ਐਂਟੀਨਾ', 'ਚਕਵੇਂ ਸੂਟ', 'ਬਾਰਾ ਮਹੀਨੇ' ਤੇ ਡੀ.ਜੇ ਵੱਜਦਾ ਵਰਗੇ ਕਈ ਹਿੱਟ ਗੀਤ ਸਰੋਤਿਆਂ ਦੀ ਝੋਲੀ ਪਾਏ।ਗਾਇਕੀ ਦੇ ਨਾਲ ਕੁਲਵਿੰਦਰ ਬਿੱਲਾ ਅਦਾਕਾਰੀ 'ਚ ਸਰਗਰਮ ਹਨ।ਇਸੇ ਸਾਲ ਕੁਲਵਿੰਦਰ ਬਿੱਲਾ ਨੇ ਆਪਣੀ ਨਵੀਂ ਫਿਲਮ ਦੀ 'ਪ੍ਰਾਹੁਣੀਆਂ ਨੂੰ ਦਫਾ ਕਰੋ' ਦੀ  ਅਨਾਊਂਸਮੈਂਟ ਕੀਤੀ ਹੈ।ਜਿਸ ਦੀ ਸ਼ੂਟਿੰਗ ਜਲਦ ਉਹ ਜਲਦ ਲੰਡਨ 'ਚ ਸ਼ੁਰੂ ਕਰਨਗੇ।                                                         


Tags: Kulwinder BillaNew Punjabi SongPunjabi Song PaapFateh ShergillGagStudioSpeed RecordsMusic Update

About The Author

Lakhan

Lakhan is content editor at Punjab Kesari