FacebookTwitterg+Mail

ਕੁਲਵਿੰਦਰ ਬਿੱਲਾ ਦੇ ਸਿੰਗਲ ਟਰੈਕ '97 ਦੇ ਯਾਰ' ਦੀ ਪਹਿਲੀ ਝਲਕ ਆਈ ਸਾਹਮਣੇ (ਵੀਡੀਓ)

kulwinder billa shares his upcoming song 97 de yaar poster
28 April, 2020 11:36:05 AM

ਜਲੰਧਰ (ਵੈੱਬ ਡੈਸਕ) - ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਆਪਣੇ ਨਵੇਂ ਸਿੰਗਲ ਟਰੈਕ ਨਾਲ ਬਹੁਤ ਜਲਦ ਦਰਸ਼ਕਾਂ ਦੇ ਸਨਮੁੱਖ ਹੋਣ ਵਾਲੇ ਹਨ। ਜੀ ਹਾਂ ਇਕ ਵਾਰ ਫਿਰ ਉਹ ਦੋਸਤਾਂ ਲਈ ਪਿਆਰ ਜ਼ਾਹਿਰ ਕਰਦੇ ਨਜ਼ਰ ਆਉਣਗੇ। ਉਹ '97 ਦੇ ਯਾਰ' ਦੇ ਟਾਈਟਲ ਹੇਠ ਗੀਤ ਲੈ ਕੇ ਆ ਰਹੇ ਹਨ। ਗੀਤ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਉਨ੍ਹਾਂ ਦੇ ਇਸ ਪੋਸਟਰ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ '97 ਦੇ ਯਾਰ' ਗੀਤ ਦੇ ਬੋਲ ਮੱਟ ਸ਼ੇਰੋਵਾਲਾ ਨੇ ਲਿਖੇ ਹਨ, ਜਿਸ ਨੂੰ ਮਿਊਜ਼ਿਕ ਦਿ ਬੌਸ ਨੇ ਦਿੱਤਾ ਹੈ। ਇਸ ਗੀਤ ਦਾ ਵੀਡੀਓ ਯਾਦੂ ਬਰਾੜ ਨੇ ਤਿਆਰ ਕੀਤਾ ਹੈ। ਇਹ ਗੀਤ ਕੁਲਵਿੰਦਰ ਬਿੱਲਾ ਦੇ ਯੂਟਿਊਬ ਚੈਨਲ 'ਤੇ ਹੀ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਦਾ ਲੋਕਾਂ ਵਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। 

ਦੱਸਣਯੋਗ ਹੈ ਕਿ ਕੁਲਵਿੰਦਰ ਬਿੱਲਾ ਇਸ ਤੋਂ ਪਹਿਲਾਂ ਕਈ ਸੁਪਰਹਿੱਟ ਗੀਤ ਦੇ ਚੁੱਕੇ ਹਨ, ਜਿਨ੍ਹਾਂ ਵਿਚ 'ਟਿੱਚ ਬਟਨ', 'ਅੰਗਰੇਜ਼ੀ ਵਾਲੀ ਮੈਡਮ', 'ਮੇਰਾ ਦੇਸ਼ ਹੋਵੇ ਪੰਜਾਬ', 'ਸੁੱਚਾ ਸੂਰਮਾ', 'ਸੰਗਦੀ ਸੰਗਦੀ', ਤੇਰੇ ਵਾਲਾ ਜੱਟ', 'ਸੋਹਣਾ ਸੱਜਣ', 'ਬੈਟਰੀ', 'ਮੋਮ ਦੀਆਂ ਡਲੀਆਂ', 'ਬਰੈਂਡਡ ਚਿਹਰੇ' ਅਤੇ 'ਬਲਗੇੜੀ' ਵਰਗੇ ਗੀਤ ਸ਼ਾਮਿਲ ਹਨ। ਪੰਜਾਬੀ ਗੀਤਾਂ ਵਾਂਗ ਉਹ ਅਦਾਕਾਰੀ ਦੇ ਖੇਤਰ ਵਿਚ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ। 


Tags: Kulwinder BillaUpcoming Song97 De YaarPosterPunjabi Singer

About The Author

sunita

sunita is content editor at Punjab Kesari