ਜਲੰਧਰ ਬਿਊਰੋ)— ਅਨੇਕਾਂ ਡਿਊਟ ਤੇ ਸੋਲੋ ਸਿੰਗਲ ਟਰੈਕਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਕੁਲਵਿੰਦਰ ਕੈਲੀ ਦਾ ਨਵਾਂ ਸਿੰਗਲ ਟਰੈਕ 'ਇਕ ਸਾਲ ਹੋ ਗਿਆ' 15 ਦਸੰਬਰ ਨੂੰ ਪੰਜਾਬ ਦੀ ਮਸ਼ਹੂਰ ਕੰਪਨੀ 'ਟੀ-ਸੀਰੀਜ਼' ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਇਸ ਸਿੰਗਲ ਟਰੈਕ ਦਾ ਸੰਗੀਤ ਤਿਆਰ ਕਰਨ ਵਾਲੇ ਮਿਊਜ਼ਿਕ ਡਾਇਰੈਕਟਰ ਦੀਪ ਜੰਡੂ ਨੇ ਦੱਸਿਆ ਕਿ ਇਸ ਨੂੰ ਕਲਮਬੱਧ ਕੀਤਾ ਹੈ ਗੀਤਕਾਰ ਭਿੰਦਾ ਬਾਵਾਖੇਲ ਨੇ ਤੇ ਵੀਡੀਓ ਹਰਪ੍ਰੀਤ ਤੇ ਪ੍ਰੀਤ ਸਿੰਘ ਵੱਲੋਂ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂ-ਟਿਊਬ ਦੇ ਨਾਲ-ਨਾਲ ਵੱਖ-ਵੱਖ ਚੈਨਲਾਂ 'ਤੇ ਚਲਾਇਆ ਜਾਵੇਗਾ।