FacebookTwitterg+Mail

ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਦਾ ਡਿਊਟ ਸਿੰਗਲ ਟਰੈਕ 'ਠੁੱਕਬਾਜ਼' ਹੋਇਆ ਰਿਲੀਜ਼

kulwinder kally
04 September, 2018 12:06:03 PM

ਜਲੰਧਰ (ਬਿਊਰੋ)— ਅਨੇਕਾਂ ਸੁਪਰਹਿੱਟ ਗੀਤਾਂ ਨਾਲ ਚਰਚਾ 'ਚ ਆਈ ਗਾਇਕ ਜੋੜੀ ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਦਾ ਨਵਾਂ ਡਿਊਟ ਸਿੰਗਲ ਟਰੈਕ 'ਠੁੱਕਬਾਜ਼'  4 ਸਤੰਬਰ ਨੂੰ ਪੰਜਾਬ ਦੀ ਮਸ਼ਹੂਰ ਕੰਪਨੀ ਟੀ-ਸੀਰੀਜ਼ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਕੁਲਵਿੰਦਰ ਕੈਲੀ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਲਾਡੀ ਗਿੱਲ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਹੈਪੀ ਰਾਏਕੋਟੀ ਨੇ। ਇਸ ਦਾ ਵੀਡੀਓ 'ਪਰਮ ਚਾਹਤ ਬੇਫਿਕਰਾ ਜੱਟ' ਵਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂ-ਟਿਊਬ ਦੇ ਨਾਲ-ਨਾਲ ਵੱਖ-ਵੱਖ ਪੰਜਾਬੀ ਚੈਨਲਾਂ 'ਤੇ ਚਲਾਇਆ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਦਾ ਨਵਾਂ ਡਿਊਟ ਸਿੰਗਲ ਟਰੈਕ 'ਠੁੱਕਬਾਜ਼' ਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਗੀਤ ਟੀ-ਸੀਰੀਜ਼ ਦੇ ਅਧਿਕਾਰਕ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ।


Tags: Kulwinder Kally Gurlej Akhtar Thukbaaj Laddi Gill Happy Raikoti Punjabi Singer

Edited By

Kapil Kumar

Kapil Kumar is News Editor at Jagbani.