FacebookTwitterg+Mail

ਕੁਲਵਿੰਦਰ ਕੈਲੀ ਤੇ ਗੁਰਲੇਜ਼ ਅਖਤਰ ਵਤਨ ਪਰਤੇ

kulwinder kally and gurlej akhtar
20 March, 2019 10:12:17 AM

ਜਲੰਧਰ (ਬਿਊਰੋ) — ਕੁਲਵਿੰਦਰ ਕੈਲੀ ਤੇ ਗੁਰਲੇਜ਼ ਅਖਤਰ ਦੋਗਾਣਾ ਗਾਇਕ ਜੋੜੀ ਦੀ ਦੁਨੀਆ ਦੇ ਹਰ ਖਿੱਤੇ ਵਿਚ, ਜਿੱਥੇ ਵੀ ਪੰਜਾਬੀ ਰਹਿੰਦੇ ਹਨ, ਪੂਰੀ ਮੰਗ ਹੈ। ਬੀਤੇ ਦਿਨੀਂ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਸੈਕਰਾਮੈਂਟ ਵਿਚ ਵਿਸ਼ੇਸ਼ ਸੰਗੀਤਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਅਖਤਰ ਦੀ ਜ਼ਬਰਦਸਤ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਉਨ੍ਹਾਂ ਸ਼ੋਅ ਦਾ ਭਰਪੂਰ ਆਨੰਦ ਮਾਣਿਆ।
 
ਦੱਸਣਯੋਗ ਹੈ ਕਿ ਕੁਲਵਿੰਦਰ ਕੈਲੀ ਨੇ ਦੱਸਿਆ ਕਿ ਇਸ ਸ਼ੋਅ ਵਿਚ ਪ੍ਰਫਾਰਮ ਕਰਨ ਲਈ ਮੌਕਾ ਦੇਣ ਲਈ ਤੇਜੀ ਪੱਡਾ ਤੇ ਹਰਪ੍ਰੀਤ ਸਿੰਘ ਦਾ ਉਹ ਵਿਸ਼ੇਸ਼ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਸੰਗੀਤ ਨੂੰ ਪਿਆਰ ਕਰਨ ਵਾਲੇ ਪ੍ਰਵਾਸੀ ਸਰੋਤਿਆਂ ਦੀ ਆਪਣੀ ਗਾਇਕੀ ਨਾਲ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਹ ਵਾਪਸ ਪੰਜਾਬ ਪਹੁੰਚ ਚੁੱਕੇ ਹਨ ਅਤੇ ਪੰਜਾਬੀ ਸਰੋਤਿਆਂ ਦੀ ਸੇਵਾ ਲਈ ਦਿਨ-ਰਾਤ ਹਾਜ਼ਰ ਹਨ।


Tags: Kulwinder KallyGurlej AkhtarPollywood NewsAmericaPunjabi Singerਕੁਲਵਿੰਦਰ ਕੈਲੀਗੁਰਲੇਜ਼ ਅਖਤਰ

Edited By

Sunita

Sunita is News Editor at Jagbani.