FacebookTwitterg+Mail

ਕੁਲਵਿੰਦਰ ਕੈਲੇ ਤੇ ਗੁਰਲੇਜ਼ ਅਖਤਰ ਨੇ ਗੀਤਾਂ ਰਾਹੀਂ ਨਚਾਏ ਸਰੋਤੇ

kulwinder kally gurlej akhtar sippy gill
09 August, 2019 03:52:17 PM

ਜਲੰਧਰ(ਬਿਊਰੋ)- ਬੀਤੇ ਦਿਨ ਵਿਨੀਪੈੱਗ ਵਿਖੇ 'ਪੰਜਾਬ ਡੇ ਮੇਲਾ ਤੇ ਟਰੱਕ ਸ਼ੋਅ' ਪ੍ਰਮੋਟਰ ਰਵੀ ਚਾਹਲ ਵਲੋਂ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ਮਸ਼ਹੂਰ ਗਾਇਕ ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਨੇ ਸ਼ੋਅ ਦੌਰਾਨ ਗੀਤਾਂ ਨਾਲ ਸ਼ੋਅ ਵਿਚ ਆਏ ਦਰਸ਼ਕਾਂ ਦਾ ਮਨੋਰੰਜਨ ਕੀਤਾ। ਉਸ ਤੋਂ ਬਾਅਦ ਪੰਜਾਬ ਦੀ ਗਾਇਕ ਜੋੜੀ ਕੁਲਵਿੰਦਰ ਕੈਲੇ ਤੇ ਗੁਰਲੇਜ਼ ਅਖਤਰ ਨੇ ਆਪਣੇ ਸ਼ੋਅਜ਼ ਦੌਰਾਨ ਸਟੇਜ ਦੀ ਸ਼ੁਰੂਆਤ ਧਾਰਮਿਕ ਗੀਤਾਂ ਰਾਹੀਂ ਕੀਤੀ। ਉਸ ਤੋਂ ਬਾਅਦ ਉਨ੍ਹਾਂ ਆਪਣੇ ਸੁਪਰਹਿੱਟ ਸਿੰਗਲ ਟਰੈਕ ਸੋਹਣੀਏ, ਸਾਥ, ਠੁਕਬਾਜ਼ ਦੱਬਦਾ ਕਿਥੇ ਐ, ਡੌਂਟ ਵਰੀ, ਜੀਜਾ ਸਾਲੀ, ਕੌੜਾ ਬੋਲਦੀ, ਡਿਗਰੀ, ਕੋਟ ਮੈਰਿਜ ਤੋਂ ਇਲਾਵਾ ਹੋਰ ਸੁਪਰਹਿੱਟ ਡਿਊਟ ਗੀਤ ਗਾ ਕੇ ਸ਼ੋਅ ਵਿਚ ਆਏ ਪੰਜਾਬੀਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਸ਼ੋਅ ਦੌਰਾਨ ਸਾਰੇ ਹੀ ਗਾਇਕਾਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਉਨ੍ਹਾਂ ਦੱਸਿਆ ਕਿ ਸ਼ੋਅਜ਼ ਨੂੰ ਕਾਮਯਾਬ ਬਣਾਉਣ ਲਈ ਗੈਰੀ ਸੰਧੂ ਦਾ ਬਹੁਤ ਵੱਡਾ ਸਹਿਯੋਗ ਰਿਹਾ।


Tags: Kulwinder KallyGurlej AkhtarSippy GillPunjab Day Mela Truck ShowPollywood Khabarਪਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari