FacebookTwitterg+Mail

ਕਪਿਲ ਦੇ ਸ਼ੋਅ 'ਚ ਪਹੁੰਚੇ ਕੁਮਾਰ ਸਾਨੂ ਤੇ ਸਮੀਰ, ਸੁਣਾਏ ਹਿੱਟ ਗੀਤ

kumaar saanu   sameer at kapil sharma show
26 May, 2019 05:45:02 PM

ਮੁੰਬਈ(ਬਿਊਰੋ) - ਕਪਿਲ ਸ਼ਰਮਾ ਦੇ ਸ਼ੋਅ 'ਚ ਇਸ ਵਾਰ ਉਹ ਕਲਾਕਾਰ ਪਹੁੰਚੇ ਜਿਨ੍ਹਾਂ ਦੀ ਆਵਾਜ਼ ਤੇ ਲਫਜ਼ਾਂ ਦੇ ਲੋਕ ਦੀਵਾਨੇ ਹਨ। 90 ਦੇ ਦਹਾਕੇ ਦੇ ਗੀਤਕਾਰ ਸਮੀਰ ਤੇ ਗਾਇਕ ਕੁਮਾਰ ਸਾਨੂ ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਚੁੱਕੇ ਹਨ। ਇਹ ਕਲਾਕਾਰ ਅੱਜ ਵੀ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਜਦੋਂ ਦੋਵੇਂ ਕਲਾਕਾਰ ਕਪਿਲ ਦੀ ਸਟੇਜ 'ਤੇ ਪਹੁੰਚੇ ਤਾਂ ਮਾਹੌਲ ਤਾੜੀਆਂ ਨਾਲ ਗੂੰਜ ਉਠੀਆ।

Punjabi Bollywood Tadka
ਇਸ ਦੌਰਾਨ ਕੁਮਾਰ ਸਾਨੂ ਨੇ 'ਆਸ਼ਿਕੀ' ਫਿਲਮ ਦੇ ਹਿੱਟ ਗੀਤ ਸੁਣਾਏ। ਇਸ ਦੇ ਨਾਲ ਹੀ ਦੋਵਾਂ ਕਲਾਕਾਰਾਂ ਨੇ ਆਪਣੀ ਜਿੰਦਗੀ ਨਾਲ ਜੁੜੇ ਕਈ ਦਿਲਚਸਪ ਕਿੱਸੇ ਵੀ ਸਾਂਝੇ ਕੀਤੇ। ਕੁਮਾਰ ਸਾਨੂ ਨੇ ਇਕ ਕਿੱਸਾ ਸੁਣਾਉਂਦੇ ਹੋਏ ਦੱਸਿਆ ਕਿ ''ਮੈਂ ਪਹਿਲੀ ਵਾਰ ਰੇਲਵੇ ਟਰੈਕ 'ਤੇ ਆਪਣੀ ਪ੍ਰਫਾਰਮੈਂਸ ਦਿੱਤੀ, ਉਹ ਵੀ ਇਕ ਮਾਫੀਆ ਗੈਂਗ ਦੇ ਸਾਹਮਣੇ ਤੇ ਇਹ ਗੱਲ ਮੇਰੇ ਪਿਤਾ ਜੀ ਨੂੰ ਬਿਲਕੁਲ ਪਸੰਦ ਨਹੀਂ ਆਈ।

Punjabi Bollywood Tadkaਮਾਫੀਆ ਗੈਂਗ ਦੇ ਸਾਹਮਣੇ ਮੈਨੂੰ ਹਿੰਦੀ ਗੀਤ ਗਾ ਕੇ ਸੁਣਾਉਣੇ ਪਏ। ਉਸ ਸਮੇਂ ਉਥੇ 20 ਹਜ਼ਾਰ ਦੇ ਕਰੀਬ ਲੋਕ ਮੌਜੂਦ ਸਨ। ਇਸ ਤੋਂ ਇਲਾਵਾ ਸਮੀਰ ਤੇ ਸਾਨੂ ਨੇ ਹੋਰ ਵੀ ਕਈ ਕਿੱਸੇ ਦਰਸ਼ਕਾਂ ਨਾਲ ਸਾਂਝੇ ਕੀਤੇ ਜੋ ਕਪਿਲ ਦੇ ਆਉਣ ਵਾਲੇ ਐਪੀਸੋਡ 'ਚ ਦੇਖੇ ਜਾ ਸਕਦੇ ਹਨ।  


Tags: Kapil Sharma ShowKumar SanuSameerBollywood SingerBollywood LyricstKapil Sharma

Edited By

Lakhan

Lakhan is News Editor at Jagbani.