ਮੁੰਬਈ(ਬਿਊਰੋ)— ਏਕਤਾ ਕਪੂਰ ਦੇ ਟੀ. ਵੀ. ਸ਼ੋਅ 'ਕੁਮਕੁਮ ਭਾਗਿਆ' ਦੇ 1000 ਐਪੀਸੋਡ ਪੂਰੇ ਹੋਣ 'ਤੇ ਪ੍ਰੀ-ਸੈਲੀਬ੍ਰੇਸ਼ਨ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਪਾਰਟੀ 'ਚ ਏਕਤਾ ਕਪੂਰ ਸਮੇਤ ਟੀ. ਵੀ. ਦੇ ਕਈ ਸੈਲੇਬਸ ਸ਼ਾਮਲ ਹੋਏ। ਏਕਤਾ ਕਪੂਰ ਬਲੈਕ ਕਲਰ ਦੀ ਸ਼ਾਰਟ ਡਰੈੱਸ 'ਚ ਸਪਾਟ ਹੋਈ। ਉੱਥੇ ਟੀ. ਵੀ. ਇੰਡਸਟਰੀ 'ਚ 'ਸ਼ਗੁਨ' ਦੇ ਨਾਂ ਨਾਲ ਮਸ਼ਹੂਰ ਅਨੀਤਾ ਹਸਨੰਦਾਨੀ ਪਾਰਟੀ 'ਚ ਗਲੈਮਰਸ ਲੁੱਕ 'ਚ ਨਜ਼ਰ ਆਈ। ਉਹ ਬਲੈਕ ਕਲਰ ਦੀ ਸਕਿਨ ਟਾਈਟ ਡਰੈੱਸ 'ਚ ਦਿਖੀ। ਦਿਵਿਆਂਕਾ ਤ੍ਰਿਪਾਠੀ ਵੀ ਬਲੈਕ ਕਲਰ ਦੀ ਸ਼ਾਰਟ ਡਰੈੱਸ 'ਚ ਪਾਰਟੀ 'ਚ ਦੇਖੀ ਗਈ।
ਪਾਰਟੀ 'ਚ ਟੀ. ਵੀ. ਸ਼ੋਅ 'ਯੇ ਹੈਂ ਮੁਹੱਬਤੇ' 'ਚ 'ਰਮਨ ਭੱਲਾ' ਦਾ ਰੋਲ ਪਲੇਅ ਕਰ ਰਹੇ ਕਰਨ ਪਟੇਲ ਆਪਣੀ ਪਤਨੀ ਅੰਕਿਤਾ ਭਾਰਗਵ ਨਾਲ ਨਜ਼ਰ ਆਏ। ਇਨ੍ਹਾਂ ਤੋਂ ਇਲਾਵਾ ਸ਼ਿਖਾ ਸਿੰਘ, ਲੀਨਾ ਜੁਮਾਨੀ, ਸ੍ਰਿਤੀ ਝਾ, ਸ਼ਹਿਨਾਜ਼ ਰਿਜਵਾਨ ਆਹਲੂਵਾਲੀਆ, ਕਾਂਚੀ ਕੌਲ, ਕ੍ਰਿਸਟਲ ਡਿਸੂਜ਼ਾ, ਮਧੂਰੀਮਾ ਤੁਲੀ, ਦਲਜੀਤ ਸੰਘ, ਸਮੇਤ ਬਾਕੀ ਸੈਲੇਬਸ ਨਜ਼ਰ ਆਏ।
ਦੱਸਣਯੋਗ ਹੈ ਕਿ 'ਕੁਮਕੁਮ ਭਾਗਿਆ' 2014 'ਚ ਆਨਏਅਰ ਹੋਇਆ ਸੀ। ਇਸ ਦੀ ਨਿਰਮਾਤਾ ਏਕਤਾ ਕਪੂਰ ਤੇ ਸ਼ੋਭਾ ਕਪੂਰ ਹੈ। ਇਸ ਦੇ ਨਿਰਦੇਸ਼ਕ ਸਮੀਰ ਕੁਲਕਰਨੀ ਤੇ ਸ਼ਰਦ ਪੰਡਿਆ ਹਨ।