FacebookTwitterg+Mail

ਤੈਮੂਰ ਵਾਂਗ ਸੋਹਾ ਤੇ ਕੁਣਾਲ ਦੀ ਬੇਟੀ ਦਾ ਨਾਂ ਵੀ ਹੈ ਕੁਝ ਹੱਟ ਕੇ

kunal khemmu reveal name of her daughter
01 October, 2017 03:41:23 PM

ਮੁੰਬਈ (ਬਿਊਰੋ)— ਸੋਹਾ ਅਲੀ ਖਾਨ ਤੇ ਕੁਣਾਲ ਖੇਮੂ ਦੇ ਘਰ 28 ਅਕਤੂਬਰ ਨੂੰ ਇਕ ਨੰਨ੍ਹੀ ਪਰੀ ਦਾ ਜਨਮ ਹੋਇਆ। ਇਸ ਦੀ ਜਾਣਕਾਰੀ ਕੁਣਾਲ ਨੇ ਖੁਦ ਟਵਿਟਰ 'ਤੇ ਦਿੱਤੀ ਸੀ। ਹੁਣ ਉਸ ਨੇ ਆਪਣੀ ਬੇਟੀ ਦਾ ਨਾਂ ਸਾਂਝਾ ਕੀਤਾ ਹੈ। ਕੁਣਾਲ ਤੇ ਸੋਹਾ ਨੇ ਤੈਮੂਰ ਦੀ ਭੈਣ ਦਾ ਨਾਂ ਇਨਾਇਆ ਨੌਮੀ ਖੇਮੂ ਰੱਖਿਆ ਹੈ। ਕੁਣਾਲ ਨੇ ਟਵੀਟ ਕੀਤਾ, 'ਅਸੀਂ ਆਪਣੀ ਬੇਟੀ ਦਾ ਨਾਂ ਇਨਾਇਆ ਨੌਮੀ ਖੇਮੂ ਰੱਖਿਆ ਹੈ। ਬੱਚੀ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੈ। ਤੁਹਾਡੇ ਸਾਰਿਆਂ ਦਾ ਸ਼ੁਭਕਾਮਨਾਵਾਂ ਲਈ ਧੰਨਵਾਦ।'

ਦੱਸਣਯੋਗ ਹੈ ਕਿ ਸੋਹਾ ਨੇ ਸ਼ੁੱਕਰਵਾਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਬੇਟੀ ਨੂੰ ਜਨਮ ਦਿੱਤਾ ਹੈ। ਬੇਟੀ ਦੇ ਜਨਮ ਤੋਂ ਬਾਅਦ ਕੁਣਾਲ ਨੇ ਟਵੀਟ ਕੀਤਾ, 'ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਦੇ ਸ਼ੁਭ ਦਿਨ ਸਾਡੇ ਘਰ ਬੇਟੀ ਦਾ ਜਨਮ ਹੋਇਆ ਹੈ। ਸੋਹਾ ਤੇ ਬੇਟੀ ਦੀ ਸਿਹਤ ਠੀਕ ਹੈ। ਅਸੀਂ ਤੁਹਾਡੇ ਪਿਆਰ ਤੇ ਆਸ਼ੀਰਵਾਦ ਲਈ ਧੰਨਵਾਦ ਪ੍ਰਗਟ ਕਰਦੇ ਹਾਂ।'

 


Tags: Kunal Khemu Soha Ali Khan Daughter Inaaya Naumi Kemmu