ਮੁੰਬਈ (ਬਿਊਰੋ) — ਬਾਲੀਵੁੱਡ ਫਿਲਮ ਉਦਯੋਗ 'ਚ ਬਹੁਤ ਸਾਰੇ ਅਜਿਹੇ ਕਲਾਕਾਰ ਹਨ, ਜਿਨ੍ਹਾਂ ਨੇ ਆਪਣੀ ਅਦਾਕਾਰੀ ਦੀ ਹਮੇਸ਼ਾ ਛਾਪ ਛੱਡੀ ਹੈ। ਇਨ੍ਹਾਂ 'ਚੋਂ ਕੁਝ ਕਲਾਕਾਰ ਅਜਿਹੇ ਵੀ ਹਨ, ਜਿਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਦੇ ਤੌਰ 'ਤੇ ਕੀਤੀ ਸੀ। ਇਸ ਖਬਰ 'ਚ ਤੁਹਾਨੂੰ ਅਜਿਹੇ ਹੀ ਕਲਾਕਾਰਾਂ ਬਾਰੇ ਦੱਸਣ ਜਾ ਰਹੇ ਹਾਂ। ਇਸ ਲਿਸਟ 'ਚ ਸਭ ਤੋਂ ਪਹਿਲਾਂ ਕੁਨਾਲ ਖੇਮੂ ਆਉਂਦੇ ਹਨ, ਜਿਨ੍ਹਾਂ ਦਾ ਜਨਮ 25 ਮਈ ਨੂੰ ਹੁੰਦਾ ਹੈ। ਕੁਨਾਲ ਖੇਮੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਹਮ ਹੈਂ ਰਾਹੀ ਪਿਆਰ ਕੇ', 'ਰਾਜਾ ਹਿੰਦੂਸਤਾਨੀ', 'ਜ਼ਖਮ' ਵਰਗੀਆਂ ਫਿਲਮਾਂ ਤੋਂ ਕੀਤੀ ਸੀ। ਇਨ੍ਹਾਂ ਸਾਰੀਆਂ ਫਿਲਮਾਂ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਦੂਜੇ ਨੰਬਰ 'ਤੇ ਜੁਗਲ ਹੰਸਰਾਜ ਆਉਂਦੇ ਹਨ। ਇਨ੍ਹਾਂ ਨੇ ਬਾਲ ਕਲਾਕਾਰ ਦੇ ਤੌਰ 'ਤੇ ਫਿਲਮ 'ਮਾਸੂਮ', 'ਝੂਠਾ ਸੱਚਾ' ਤੇ 'ਕਰਮਾ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਸੀ। ਵੱਡੇ ਹੋਣ ਤੋਂ ਬਾਅਦ ਇਨ੍ਹਾਂ ਨੇ ਸ਼ਾਹਰੁਖ ਦੀ ਫਿਲਮ ਮੁਹੱਬਤੇਂ 'ਚ ਕੰਮ ਕੀਤਾ ਸੀ। ਜੁਗਲ ਹੰਸਰਾਜ ਫਿਲਹਾਲ ਫਿਲਮਾਂ ਤੋਂ ਦੂਰ ਹਨ। ਰਾਜੂ ਸ਼੍ਰੇਸ਼ਠਾ ਇਨ੍ਹਾਂ ਨੂੰ ਵੱਡੇ ਹੋ ਕੇ ਇੰਨੀਂ ਪ੍ਰਸਿੱਧੀ ਨਹੀਂ ਮਿਲੀ ਜਿੰਨੀ ਬਾਲ ਕਲਾਕਾਰ ਦੇ ਰੂਪ 'ਚ ਮਿਲੀ ਸੀ। ਰਾਜੂ ਨੇ 70 ਤੇ 80 ਦੇ ਦਹਾਕੇ 'ਚ ਆਪਣੀ ਅਦਾਕਾਰੀ ਨਾਲ ਖੂਬ ਸੁਰਖੀਆਂ ਬਟੋਰੀਆਂ ਸਨ। ਰਾਜੂ ਨੇ ਬਚਪਨ 'ਚ ਚਿਤਚੋਰ, ਕਿਤਾਬ, ਬਾਵਰਚੀ ਵਰਗੀਆਂ ਕਈ ਫਿਲਮਾਂ ਕੀਤੀਆਂ ਸਨ। ਰਾਜੂ ਹੁਣ ਫਿਲਮਾਂ ਤੋਂ ਇਲਾਵਾ ਟੀਵੀ ਸੀਰੀਅਲਾਂ 'ਚ ਨਜ਼ਰ ਆਉਂਦੇ ਹਨ।